..... ਤੇਰਾ ਸ਼ਹਿਰ........

balbir dhiman

Balbir Dhiman
ਅੱਜ ਨਹੀਂ ਤਾਂ ਕੱਲ
ਭਲਕੇ ,ਨਹੀਂ ਤਾਂ ਦੁਪਹਿਰ
ਛੱਡ ਤੇਰਾ ਸ਼ਹਿਰ
ਮੈਂ ਤੁਰ ਜਾਣਾ ਏ ,ਨੀ ਮੈਂ ਤੁਰ ਜਾਣਾ ਏ
ਮੈਂ ਮਰ ਜਾਣਾ ਏ ,ਨੀ ਮੈਂ ਮਰ ਜਾਣਾ ਏ

ਖਬਰ ਮੇਰੀ ਮੌਤ ਦੀ ,ਸੁਣ ਕੇ ਤੂੰ ਆ ਜਾਵੀਂ
ਹੋ ਸਕੇ ਤਾਂ ਦੀਵਾ ਇੱਕ, ਮੜੀ ਉਤੇ ਲਾ ਜਾਵੀਂ
ਆਖਰੀ ਸਲਾਮ ਤੇਨੂੰ
ਰੱਬ ਕਰੇ ਖੈਰ
ਛੱਡ ਤੇਰਾ ਸ਼ਹਿਰ ..........

ਲੱਖਾਂ ਦੇ ਕਈ ਕ੍ਖਾਂ ਦੇ, ਸੌਦੇ ਕਰ ਚਲੇ ਆਂ
ਹਾਰੀ ਹੋਈ ਬਾਜੀ ਦੇ ,ਹਰਜਾਨੇ ਭਰ ਚਲੇ ਆਂ
ਲੈ ਕੇ ਗਮ ਤੇਰਾ
ਪਿਛੇ ਮੋੜ ਲਏ ਨੇ ਪੈਰ
ਛੱਡ ਤੇਰਾ ਸ਼ਹਿਰ ...........

ਪਿਛੇ ਮੁੜ ਕੇ ਤੂੰ ਵੇਖ ਲੈਂਦੀ ,ਸ਼ਾਇਦ ਰੁੱਕ ਜਾਂਦੇ
ਦੇ ਦਿੰਦੀ ਜੇ ਦਿਲਾਸਾ , ਨੇਣੋ ਹੰਜੁਂ ਸੁੱਕ ਜਾਂਦੇ
ਇਹੋ ਉਮੀਦ ਸੀ ਜੋ
ਅਸੀਂ ਗਏ ਠਹਿਰ
ਛੱਡ ਤੇਰਾ ਸ਼ਹਿਰ .................

ਏਨਾ ਰਾਹਾਂ ਨਾਲ ਬਲਬੀਰ ,ਤੇਰੀ ਯਾਦ ਜੁੜੀ ਹੋਈ ਹੈ
ਕਿਵੇਂ ਉਖੇੜਾਂ, ਪੱਥਰਾਂ ਨੂੰ ਵੀ ਆਦਤ ਤੇਰੀ ਪਈ ਹੋਈ ਹੈ
ਠੋਕਰਾਂ ਤੂੰ ਮਾਰ
ਢਾਹ ਦਿੱਤਾ ਕਹਿਰ
ਛੱਡਤੇਰਾ ਸ਼ਹਿਰ .................
ਮੈਂ ਤੁਰ ਜਾਣਾ ਏ ,ਨੀ ਮੈਂ ਤੁਰ ਜਾਣਾ ਏ
ਮੈਂ ਮਰ ਜਾਣਾ ਏ ,ਨੀ ਮੈਂ ਮਰ ਜਾਣਾ ਏ
 
Top