UNP

ਦਿਲ,ਮਨ ,ਪਰਦੇਸ ਤੇ ਮੈ........

Go Back   UNP > Poetry > Punjabi Poetry

UNP Register

 

 
Old 03-Feb-2011
Yaar Punjabi
 
ਦਿਲ,ਮਨ ,ਪਰਦੇਸ ਤੇ ਮੈ........

ਕਾਲਜੇ ਚ ਹੋਲ ਪੈਣ ਲੱਗੇ ਨੇ
ਦਿਲ ਤੇ ਮਨ ਅੱਜ ਖਹਿਣ ਲੱਗੇ ਨੇ,

ਮਨ ਕਹਿੰਦਾ ਚਲ ਚੱਲੀਏ ਪਰਦੇਸ
ਦਿਲ ਚੰਦਰਾ ਆਖੇ ਛੱਡ ਨੀ ਹੋਣਾ ਦੇਸ
ਮਨ ਕਰੇ ਦੇਸ ਦਾ ਕਾਲਾ ਪਾਸਾ ਪੇਸ
ਦਿਲ ਕਹਿੰਦਾ ਆਪਣਾ ਆਪਣਾ ਹੁੰਦਾ
ਬਦਲ ਨਾ ਜਾਵੀ ਭੇਸ"
"ਮਾਪੇ ਵੀ ਜਦ ਮਨ ਦੀ ਹਾਮੀ ਭਰ ਗਏ
ਦਿਲ ਨੂੰ ਕੱਲਾ ਜਾ ਕਰ ਗਏ
ਦਿਲ ਚ ਪੈਣ ਵੈਣ ਲੱਗੇ ਨੇ

ਕਾਲਜੇ ਚ ਹੋਲ ਪੈਣ ਲੱਗੇ ਨੇ
ਦਿਲ ਤੇ ਮਨ ਅੱਜ ਖਹਿਣ ਲੱਗੇ ਨੇ,

ਵਧਦੇ ਖਰਚੇ ਵਧਦੇ ਕਰਜੇ
ਬਚਾ ਲੈ ਪੁੱਤਰਾ ਇਸ ਤੋ ਪਹਿਲਾ ਕਿਸਾਨ ਇਕ ਹੋਰ ਮਰਜੇ
ਜੇ ਤੂੰ ਬਾਹਰਲੇ ਮੁਲਖ ਚ ਪੜਜੇ
ਦਿਨ ਪੁਰਾਣੇ ਪਰਤ ਆਉਣਗੇ
ਜੇ ਪੈਰਾ ਆਪਣਿਆ ਤੇ ਖੜਜੇ"
ਹੁਣ ਦੇਸ ਨੂੰ ਮੂਹਰੇ ਰੱਖਾ ਜਾ ਰੱਖਾ ਮੂਹਰੇ ਮਾਪਿਆ ਨੂੰ
ਅੰਤ ਦਿਲ ਮਨ ਦੀ ਮੰਨ ਗਿਆ ਪੈਦੇ ਵੇਖ ਸਿਆਪਿਆ ਨੂੰ,
ਫਿਰ ਦਿਲਾਸਾ ਦੇਣ ਲਈ"ਵਿਰਸਾ ਤਾ ਦਿਲ ਚ ਵਸਦਾ"
ਲੋਕੀ ਦਿਲ ਨੂੰ ਕਹਿਣ ਲੱਗੇ ਨੇ

ਕਾਲਜੇ ਚ ਹੋਲ ਪੈਣ ਲੱਗੇ ਨੇ
ਦਿਲ ਤੇ ਮਨ ਅੱਜ ਖਹਿਣ ਲੱਗੇ ਨੇ,

12 ਘੰਟੇ ਨਿੱਤ ਕੰਮ ਕਰਕੇ ਮਨ ਪੁੱਠੀ ਪੱਟੀ ਪੜਦਾ
ਜੋ ਸੀ ਆਉਣ ਲਈ ਕਾਹਲਾ ਉਹ ਮਨ ਮੁੜ ਜਾਣ ਨੂੰ ਕਰਦਾ
ਪਰ ਦਿਲ ਦਾ ਜੋਰ ਦੇਖੋ ਇਹ ਨੀ ਹਿੰਮਤ ਹਰਦਾ
ਇਹ ਹਿੰਮਤ ਕਰੇ ਨਾ ਕਿਵੇ,ਮੁੜ ਮੁੜ
ਘਰ ਦਾ ਜਿਕਰ,ਫਿਕਰ ਇਹਦੇ ਸਾਵੇ ਆ ਖੜਦਾ,
"ਆਪਣੀ ਜਿੰਦਗੀ ਮਰਜੀ ਨਾਲ ਜੀ ਲਈਏ ਮਨ ਕਹਿੰਦਾ ਡਾਲਰ ਕਮਾਕੇ
ਦਿਲ ਡਾਲਰ ਘਰ ਭੇਜਣ ਨੂੰ ਘਰੇ ਰੀਝਾ ਆਪਣੀਆ ਦਬਾਕੇ"
"ਮਨਦੀਪ" ਇਕ ਗੱਲ ਸੱਚੀ ਮਿਲੀ ਮਨ ਤੇ ਦਿਲ ਦੀ
ਦੋਵੇ ਹੀ ਲੱਗਦੇ ਨਹੀ ਜਦੋ ਦੇ ਪੰਜਾਬ ਤੋ ਦੂਰ ਰਹਿਣ ਲੱਗੇ ਨੇ

ਕਾਲਜੇ ਚ ਹੋਲ ਪੈਣ ਲੱਗੇ ਨੇ
ਦਿਲ ਤੇ ਮਨ ਅੱਜ ਖਹਿਣ ਲੱਗੇ ਨੇ,

 
Old 03-Feb-2011
jaswindersinghbaidwan
 
Re: ਦਿਲ,ਮਨ ,ਪਰਦੇਸ ਤੇ ਮੈ........

bahut khoob...

 
Old 04-Feb-2011
PENDU
 
Re: ਦਿਲ,ਮਨ ,ਪਰਦੇਸ ਤੇ ਮੈ........

ashke....

 
Old 04-Feb-2011
Saini Sa'aB
 
Re: ਦਿਲ,ਮਨ ,ਪਰਦੇਸ ਤੇ ਮੈ........

bahut khoob

Post New Thread  Reply

« ਨਾ ਹੱਸਿਆ ਕਰ ਬਹੁਤਾ ਅੜੀਏ ਨੀ, | ਕੇਨੈਡਾ »
X
Quick Register
User Name:
Email:
Human Verification


UNP