ਗੱਲੀਂ ਬਾਤੀਂ ਅੰਬਰਾਂ ਵਿੱਚ ਉਡਾ ਕੇ ਨੀਂ.

ਗੱਲੀਂ ਬਾਤੀਂ ਅੰਬਰਾਂ ਵਿੱਚ ਉਡਾ ਕੇ ਨੀਂ.
ਖਾਬਾਂ ਦੇ ਕੁੱਝ ਮਹਿਲ ਬਣਾਏ ਢਾਹ ਕੇ ਤੁਰ ਗਈਂ,
ਜਿੰਦਗੀ ਦੀ ਇਸ ਡੋਰ ਚ ਗਮਾਂ ਦੇ ਮਣਕੇ ਪਾ.
ਦੁੱਖਾਂ ਦਾ ਇੱਕ ਹਾਰ ਗਲੇ ਵਿੱਚ ਪਾ ਕੇ ਤੁਰ ਗਈਂ,
ਜਿੰਦਗੀ ਵਿੱਚੋਂ ਕੱਢਦਿਆਂ ਦੇਰ ਨਾਂ ਲਾਈ ਨੀ.
ਜਿਉਂ ਮੱਖਨ ਚੋਂ ਵਾਲ ਤੂੰ ਪਾਸੇ ਧਰ ਕੇ ਤੁਰ ਗਈਂ.
ਖੁੱਦ ਦੀਆਂ ਨਜ਼ਰਾਂ ਵਿੱਚ ਗਿਰਾ ਕੇ "ਬਖਸ਼ੀ" ਨੂੰ.
ਜਾ.. ਬੇਕਦਰੇ,,, ਬੇਕਦਰਾ ਜਿਹਾ ਕਰ ਕੇ ਤੁਰ ਗਈਂ,
 
Top