ਤੇਰਾ ਲਿਖਿਆ ਮੈਂ ਬਾਰ ਬਾਰ ਪੜੀ ਜਾਂਵਾਂ.

ਤੇਰਾ ਲਿਖਿਆ ਮੈਂ ਬਾਰ ਬਾਰ ਪੜੀ ਜਾਂਵਾਂ.
ਕੰਬਦੇ ਬੁਲਾਂ ਨਾਂ ਉਹ ਸੰਗਦੀ ਜਿਹੀ ਕਹਿ ਗਈ,
ਸਾਰਾ ਸਾਰਾ ਦਿਨ ਤੇਰੇ ਬਾਰੇ ਰਹਾਂ ਸੋਚਦੀ ਮੈਂ
ਕਮਲੀ ਜਿਹੀ ਹੋ ਗਈ ਤੇਰੇ ਗੀਤਾਂ ਜੋਗੀ ਰਹਿ ਗਈ||
ਰਾਤ ਦਿਨ ਰੱਬ ਕੋਲੋਂ ਇੱਕੋ ਸੁੱਖ ਮੰਗਦੀ ਹਾਂ.
ਸਾਰੀ ਦੁਨੀਆਂ ਚ ਤੇਰੇ ਸੇਅਰ ਹੋਣ ਹਿੱਟ ਵੇ.
ਦੇਖਣ ਦੇ ਨਾਲ ਨਹੀਂ ਸੀ ਦਿਲ ਮੇਰਾ ਭਰਦਾ.
ਫੋਟੋ ਤੇਰੀ ਕਰ ਲਈ ਮੈਂ ਦਿਲ ਵਿੱਚ ਫਿੱਟ ਵੇ||
ਇਹੀ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕੇ.
ਕੋਈ ਦਿਲ ਹੈ ਜੋ ਮੇਰੇ ਨਾਂ ਦਾ ਹੌਕਾ ਭਰਦਾ ਹੈ.
ਕਰਦੇ ਨੇ "ਬਖਸ਼ੀ" ਸਲਾਮਾਂ ਸਾਰੇ ਚੜਦੇ ਨੂੰ.
ਕੋਈ ਤਾਂ ਉਹ ਹੈ ਜਿਹੜਾ ਲਹਿੰਦੇ ਨੂੰ ਵੀ ਕਰਦਾ ਹੈ....
 
Top