UNP

ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

Go Back   UNP > Poetry > Punjabi Poetry

UNP Register

 

 
Old 12-Jan-2011
~Guri_Gholia~
 
Arrow ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

ਐਂਵੇ ਖੌਰੂ ਪਾ ਕਿਹਨੂੰ ਕੀ ਦਿਖਾਉਂਦੇ ਸਰਦਾਰੀਆਂ,
ਹਊਮੇ,ਆਪਾ,ਨਫ਼ਰਤ..ਇਹ ਤਿੰਨੇ ਚੀਜਾਂ ਮਾੜੀਆਂ,
ਧਰਮ ਦੇ ਨਾਮ ਤੇ ਪਾ ਦਿੱਤੀਆਂ ਵੰਡੀਆਂ ਪੰਜਾਬ ਦੀਆਂ,
ਕੀਤੀਆਂ ਆਪਣੇ ਹਥੀਂ ਨੂੰਹਾਂ-ਧੀਆਂ ਰੰਡੀਆਂ ਪੰਜਾਬ ਦੀਆਂ
ਹੈ ਫ਼ੋਕੀ ਟੋਹਰ ਅਤੇ ਮਾਣ-ਤਾਣ ਸਾਡੇ.........
ਹੋਵੇ ਰੂਹ ਦੀ ਸਰਦਾਰੀ ਤਾਂ ਮਾਣ ਵਿਖਾਈਏ,
ਇਹ ਸਾਰੇ ਧਰਮ ਨੇ ਇਨਸਾਨ ਖਾਤਿਰ.......
ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

ਇਹ ਮੰਦਰ,ਆਹ ਗੁਰੂਦੁਆਰਾ,ਕੀ ਫ਼ਰਕ ਪੈਂਦਾ ਘਰ ਤਾਂ ਦੋਨੋ ਰੱਬ ਦੇ ਨੇ,
ਰਾਮ,ਅੱਲਾ ਚਾਹੇ ਨਾਨਕ ਕਹਿ ਲਓ,ਮਾਲਿਕ ਇਕੋ ਇਹ ਸਭ ਦੇ ਨੇ,
ਨੀਅਤ-ਈਮਾਨ ਦੇ ਖੋਟੇ, ਅਸੀ ਧਰਮ ਦੇ ਰਾਖੇ ਅਖਵਾਉਂਦੇ ਹਾਂ,
ਪਾਪਾਂ ਦੀ ਗਾਗਰ ਭਰ ਅਸੀਂ,ਕਿਹੜੇ ਸਵਰਗ ਨੂੰ ਪਾਉਣਾ ਚਾਹੁੰਦੇ ਹਾਂ
ਕੋਈ ਮਜਹਬ ਮੁਕਦਾ ਮੁੱਕ ਜਾਵੇ...........
ਹਾਸੇ-ਪੀੜਾਂ ਵੰਡ ਰਿਸ਼ਤਿਆਂ ਚੋਂ ਮੁਕਦੀ ਜਾਨ ਬਚਾਈਏ,
ਇਹ ਸਾਰੇ ਧਰਮ ਨੇ ਇਨਸਾਨ ਖਾਤਿਰ,.....
ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

ਮਜਹਬ-ਧਰਮ ਦੇ ਨਾਂ ਤੇ,ਲੁੱਟ ਹੈ ਮਚਾਈ ਲੋਕਾਂ ਨੇ,
ਆਪਣੇ ਮਤਲਬ ਖਾਤਿਰ,ਭਾਈ ਤੋਂ ਮਰਵਾਇਆ ਭਾਈ ਲੋਕਾਂ ਨੇ,
ਦੱਸੋ ਕਿਹੜਾ ਧਰਮ ਸੀ ਬਣਿਆ, ਇਨਸਾਨ ਨੂੰ ਮਾਰਨ-ਮੁਕਾਉਣ ਖਾਤਿਰ,
ਇਹ ਸਭ ਸਿਆਸਤੀ ਚਾਲਾਂ ਨੇ,ਜੋ ਚੱਲੀਆਂ ਕੁਰਸੀ ਨੂੰ ਹਥਿਆਉਣ ਖਾਤਿਰ,
ਮੰਦਰ-ਮਸਜਿਦ ਸਭ ਬੱਚ ਜਾਵਣਗੇ.......
ਜੋ ਧਰਮ ਦੀ ਲੜਾਈ ਵਿੱਚ ਮਰ ਰਿਹਾ,ਓਹ ਇਨਸਾਨ ਬਚਾਈਏ,
ਇਹ ਸਾਰੇ ਧਰਮ ਨੇ ਇਨਸਾਨ ਖਾਤਿਰ.....
ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

ਕਿਸੇ ਦੀਨ-ਦੁਖੀ ਦਾ ਆਓ ਦਿਲ ਦਾ ਦਰਦ ਵੰਡਾਈਏ,
ਮਿਲ ਜੁਲ ਕੇ ਆਓ ਯਾਰੋ ਜੀਵਨ ਸੁਰਗ ਬਣਾਈਏ,
ਗ੍ਰੰਥ-ਪੋਥੀਆਂ ਛੱਡ ਹੁਣ,ਦਿਲ ਦੀਆਂ ਪੜ੍ਹ ਕੇ ਵੇਖਾਂਗੇ,
ਕਿੰਨਾ ਮਿਲਦਾ ਸਕੂਨ ਦਿਲ ਨੂੰ,ਮਜ਼ਲੂਮਾਂ ਨਾਲ ਖੜ੍ਹ ਕੇ ਵੇਖਾਂਗੇ
ਜੋ ਤੇਰੇ ਅੰਦਰ ਸਾੜਾ-ਈਰਖਾ ਏ .........
ਅਰਥੀ ਕਰ "ਢੀਂਢਸੇ" ਤਿਆਰ ਇਹਦੀ,ਇਹਨੂੰ ਸ਼ਮਸ਼ਾਨ ਵਿਖਾਈਏ,
ਇਹ ਸਾਰੇ ਧਰਮ ਨੇ ਇਨਸਾਨ ਖਾਤਿਰ.....
ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

ਨਫ਼ਰਤ ਦੀ ਅੱਗ ਵਿਚ ਬਲ ਰਹੇ........
ਇਸ ਜੰਮਣ ਭੋਂਏ ਪੰਜਾਬ ਨੂੰ,ਭਾਈਚਾਰੇ ਨਾਲ ਬਚਾਈਏ,
ਇਹ ਸਾਰੇ ਧਰਮ ਨੇ ਇਨਸਾਨ ਖਾਤਿਰ.....
ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|
ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|


writer manpreet dhindsaa

 
Old 12-Jan-2011
gurpreetpunjabishayar
 
Re: ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

nice one

 
Old 12-Jan-2011
PENDU
 
Re: ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

gud a jnaab

 
Old 12-Jan-2011
Saini Sa'aB
 
Re: ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

nice one for sharing

 
Old 13-Jan-2011
~Guri_Gholia~
 
Re: ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

ur wellcome bro

 
Old 14-Jan-2011
jaswindersinghbaidwan
 
Re: ਚਲੋ ਇੱਕ ਵਾਰੀ ਬਣ ਕੇ ਇਨਸਾਨ ਵਿਖਾਈਏ|

good one...

Post New Thread  Reply

« Je Tusi | Mirze de teer te "waris shah" di heer loki labhde firenge. »
X
Quick Register
User Name:
Email:
Human Verification


UNP