ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ|

ਨਵੀਂ ਪੀੜ੍ਹੀ ਦੀ ਯਾਰੋ ਤੁਹਾਨੂੰ ਕੀ ਕੀ ਸਿਫ਼ਤ ਸੁਨਾਵਾਂ,
ਨਵੀਆਂ ਇੰਨ੍ਹਾ ਦੀਆਂ ਸੋਚਾਂ ਤੇ ਨਵੀਆਂ ਇੰਨ੍ਹਾ ਦੀਆਂ ਰਾਹਵਾਂ,
ਇਸ ਉਮਰ ਦੀ ਖਾਸ ਨਿਸ਼ਾਨੀ ਇਹ ਖੁਦ ਨੁ ਖੁਦਾ ਕਹਾਵੇ,
ਇੰਨ੍ਹਾ ਦੇ ਬਸ ਪੁੱਗੇ ਦਿਲ ਦੀ,ਬਾਕੀ ਜੱਗ ਖਸਮਾਂ ਨੂੰ ਖਾਵੇ,
ਪੜ੍ਹਨਾ ਲਿਖਣਾ ਛੱਡ ਕਾਲਜ ਬਸ ਭੂੰਡ ਆਸ਼ਕੀ ਕਰਦੇ,
ਹਥੀਂ ਇੰਨ੍ਹਾ ਸਿਗਰਟਾਂ ਫ਼ੜੀਆਂ ਤੇ ਬੁੱਲ੍ਹਾਂ ਦੇ ਵਿੱਚ ਜਰਦੇ,
ਦੁੱਧ-ਦਹੀਂ ਨੂੰ FAT ਦੱਸ ਬੋਤਲ ਫ਼ੜਦੇ ਸ਼ਰਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ|


ਨਿੱਤ ਨਵੀ ਫ਼ਿਲਮ ਦੇਖਣ ਨੂੰ ਇਹ ਸਿਨਮੇ ਵਿੱਚ ਜਾ ਵੜ੍ਹਦੇ,
ਪੜ੍ਹਨਾ-ਲਿਖਣਾ ਮੂਲ ਨਾ ਭਾਉਂਦਾ ਇਹ ਇਸ਼ਕ ਪਾੜ੍ਹਤਾਂ ਪੜ੍ਹਦੇ,
ਜਿਸਨੂੰ ਦੇਖੋ ਜਿੱਧਰ ਦੇਖੋ ਫ਼ੈਸ਼ਨ ਦੀ ਲੋਰ ਵਿੱਚ ਫ਼ਿਰਦਾ,
TOP ਉਤਾਂਹ ਨੂੰ ਹੁੰਦਾ ਜਾਵੇ ਤੇ BASE ਹੇਠਾਂ ਨੂੰ ਗਿਰਦਾ,
ਮਾਂ ਤੋਂ ਬਣ ਗਈ MOM ਤੇ ਪਿਓ ਨੂੰ POP ਆਖ ਬੁਲਾਉਂਦੇ,
HELLO- HIਚਲਦੀ ਇੰਨ੍ਹਾ ਦੀ ਪੰਜਾਬੀ ਮੂੰਹ ਨਾਂ ਲਾਉਂਦੇ,
Hip-hop ਦੇ ਹੋਏ ਦਿਵਾਨੇ, ਧੁਨ ਸੁਣੇ ਨਾ ਰਬਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ|


ਭੇਡ ਚਾਲ ਵਿੱਚ ਹੋ ਕੇ ਕਮਲਾ ਵਲੈਤ ਨੂੰ ਜਾਣਾ ਚਾਹੁੰਦਾ,
ਇਥੇ ਚਾਹ ਨਾਂ ਕਦੇ ਖੁਦ ਬਣਾਈ ਓਥੇ ਦਾਲ ਨੂੰ ਤੜਕੇ ਲਾਉਂਦਾ,
ਕਹਿੰਦਾ ਦੂਰੋਂ ਚੰਗੀ ਲਗਦੀ,ਪਰ ਪਰਦੇਸ ਵੀ ਮਾੜੀ,
STUDENT VISA ਨੇ ਮਰਵਾਇਆ,ਇੱਥੇ ਵੀ ਬੇਰੁਜ਼ਗਾਰੀ,
ਅੱਗੇ ਸੱਪ ਤੇ ਪਿੱਛੇ ਸ਼ੀਂਹ ਕਿਸ ਪਾਸੇ ਨੂੰ ਜਾਵਾਂ,
ਹਰ ਪਾਸੇ ਹਨੇਰ ਹੈ ਦਿਸਦਾ ਗੁੰਮ ਹੋ ਗਈਆਂ ਰਾਹਵਾਂ,
ਇੱਕ ਤਾਂ ਪਰਦੇਸ ਵਿੱਚ ਇੱਕਲਾ,ਉਤੋਂ TENSION ਹੈ JOB ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ|


ਮਾਂ-ਪਿਓ ਦੀ ਘੂਰ ਰਤਾ ਨਾ ਕਿਸੇ ਗੱਲੋਂ ਵੀ ਸਹਿੰਦੇ,
ਜੇ ਕੋਈ ਸਮਝਾਉਂਦਾ ਅੱਗੋਂ ਵੱਢ ਖਾਣ ਨੂੰ ਪੈਂਦੇ,
ਹਰ ਦਿਲ ਵਿੱਚ ਪਿਆ ਸਾੜਾ,ਟੁੱਟੀਆਂ ਮੋਹ ਪਿਆਰ ਦੀਆਂ ਤੰਦਾਂ,
ਬੱਸ ਆਪਣਾ ਉੱਲੂ ਸਿੱਧਾ ਹੋ ਜਾਵੇ,ਕੰਮ ਕੋਈ ਨਹੀਂ ਚੰਗਾ-ਮੰਦਾ,
ਛੱਡ ਕੇ ਸਭ ਧਾਰਮਿਕ ਥਾਵਾਂ,ਲਾਏ ਥਾਨੇਆਂ-ਠੇਕੇਆਂ ਤੇ ਡੇਰੇ ਨੇ,
ਚਾਨਣ ਲੱਭਣ ਵਾਲਿਆਂ ਦੇ ਘਰ ਛਾਏ ਉਮਰੋਂ ਲੰਮੇ ਹਨੇਰੇ ਨੇ,
ਆਪਾ ਫ਼ੋਲ ਕੇ ਦੇਖੀਂ "ਢੀਂਡਸਾ",ਕਹਾਣੀ ਏਹੀ ਹੈ ਜਨਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ|

ਕੋਈ ਸੋਚੋ ਕੋਈ ਸੋਚੋ
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ,
ਕੋਈ ਰੋਕੋ ਕੋਈ ਸਾਂਭੋ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਇਹ ਪੰਜਾਬ ਦੀ|
.
writern by:- manpreet singh dheendsaa
 
Top