ਇਕ ਸਾਥ ਮੈਂ ਸਦਾ ਰੱਬ ਤੋਂ ਮੰਗਦਾ ਰਿਹਾ...!!

JUGGY D

BACK TO BASIC
ਸਾਮਾਂ ਦਾ ਇਕੱਲਾਪਣ ਦਿਲ ਨੂੰ ਡੰਗਦਾ ਰਿਹਾ,
ਇਕ ਸਾਥ ਮੈਂ ਸਦਾ ਰੱਬ ਤੋਂ ਮੰਗਦਾ ਰਿਹਾ...!!

ਸੁਫਨਿਆਂ ਦੇ ਬਣਾਏ ਰੱਸੇ ਅਰਮਾਨਾਂ ਲਈ,
ਹਰ ਵੇਲੇ ਸੂਲੀ ਇਹਨਾ ਨੂੰ ਟੰਗਦਾ ਰਿਹਾ ...!!

ਜੀਹਨੂੰ ਚਾਹਿਆ ਉਹਨੇ ਪੁੱਛਿਆ ਵੀ ਸੀ ਇਕ ਵਾਰ,
ਕੁਝ ਵੀ ਨਾ ਕਹਿ ਹੋਇਆ ਮੈਂ ਸੰਗਦਾ ਰਿਹਾ..!!

ਖੁਦ ਨੂੰ ਸੰਭਾਲਿਆ ਬਹੁਤ ਦੇਰ ਤੱਕ ਮੈਂ,
ਪਰ ਇਕ ਦੋਰ ਖੁਦ ਨਾਲ ਜੰਗ ਦਾ ਰਿਹਾ...!!

"ਰਾਜਵਿੰਦਰ ਰਾਜ " (ਰਾਜ ਕੌਰ)
 
Top