ਗ਼ਜ਼ਲ (ਸ਼ਮਸ਼ੇਰ ਸਿੰਘ ਸੰਧੂ)

RaviSandhu

SandhuBoyz.c0m
ਕੀਕਣ ਕਰਾਰ ਆਵੇ
ਦਿਲ ਤੇ ਬਹਾਰ ਆਵੇ।
ਸਜਣਾ ਤੋਂ ਬਾਝ ਰੋਂਵਾਂ
ਤੇਰਾ ਦਿਦਾਰ ਆਵੇ।
ਕਸਮਾਂ ਜੋ ਖਾਕੇ ਭੁੱਲੇ
ਉਸ ਤੇ ਪਿਆਰ ਆਵੇ।
ਆਵੇ ਉਹ ਕੋਲ ਮੇਰੇ
ਓਹੀ ਨਾ ਵਾਰ ਆਵੇ।
ਆਸਾਂ ਜ਼ਰੂਰ ਆਸਾਂ
ਆਖੇ ਨਾ ਯਾਰ ਆਵੇ।
ਤੇਰੇ ਬਿਨਾ ਤੇ ਖਾਵਣ
ਦਰ ਤੇ ਦਿਵਾਰ ਆਵੇ।
ਆਵੇ ਨਾ ਚੈਨ ਆਵੇ
ਅੰਦਰ ਨ ਬਾਹਰ ਆਵੇ
ਰੋਵਣ ਦਿਹੁੰ ਤੇ ਰਾਤੀਂ
ਜ਼ਾਰੋ- ਕਤਾਰ ਆਵੇ।
ਆ ਜਾ ਤੂੰ ਯਾਰ ਆਜਾ
ਦਿਲ ਨੂੰ ਕਰਾਰ ਆਵੇ।

-Samsher Singh Sandhu
 
Top