ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ....

JUGGY D

BACK TO BASIC
ਜਾਂਚ ਮੈਨੂੰ ਆ ਗਈ ਗੰਮ ਖਾਣ ਦੀ !
ਹੋਲੀ ਹੋਲੀ ਰੋ ਕੇ ਜੀ ਪਰਚਾਣ ਦੀ !

ਚੰਗਾ ਹੋਇਆ ਤੂੰ ਪਰਾਈ ਹੋ ਗਈ ,
ਮੁੱਕ ਗਈ ਚਿੰਤਾ ਤੇਨੂੰ ਪਰਨਾਣ ਦੀ !

ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਓ,
ਧਰਤ ਵੀ ਤੇ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ !

ਨਾਂ ਦਿਓ ਮੈਨੂੰ ਸਾਹ ਉਧਾਰੇ ਦੋਸਤੋ,
ਲੈ ਕੇ ਮੁੜ ਹਿਮੰਤ ਨਹੀ ਪਰਤਾਣ ਦੀ !

ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਮਰਨ ਦੀ ਮਰਜ਼ੀ ਹੈ ਅੱਜ ਬੇਇਮਾਨ ਦੀ !


"ਸ਼ਿਵ ਕੁਮਾਰ ਬਟਾਲਵੀ"
 
Top