ਸਾਰੀ ਰਾਤ ਅੱਖ ਨਾ ਸੌਂਣ ਦਿੱਤੀ....

JUGGY D

BACK TO BASIC
ਕਲਮ ਚਲਦੀ ਰਹੀ, ਹੰਝੂ ਵਗਾਉਦੀ ਰਹੀ
ਇਹਨਾ ਅੱਖਰਾ ਨਾਲ਼ ਦਰਦ ਸੁਣਾਉਦੀ ਰਹੀ ,
ਨਾ ਕਲਮ ਰੁਕੇ, ਨਾ ਅੱਖਰ ਮੁੱਕੇ
ਬੈਠਾ ਦੋਨਾਂ ਨੂੰ ਆਪਸ'ਚ ਲੜਾਉਦੀ ਰਹੀ ,
ਜਿੱਤ ਕਿਸੇ ਨੂੰ ਹਾਸਲ਼ ਨਾ ਹੋਣ ਦਿੱਤੀ
ਮੈਂ ਆਪਣਾ ਆਪ ਗਵਾਉਂਦੀ ਰਹੀ ,
ਨਾ ਫ਼ਰਕ ਕਿਸੇ ਨੂੰ ਪੈਣਾ ਸੀ
ਆਪਣੀ ਦੁਖ਼ਦੀ ਰਗ਼ ਨੂੰ ਦੁਖਾਉਦੀ ਰਹੀ ,
ਸਾਰੀ ਰਾਤ ਅੱਖ ਨਾ ਸੌਂਣ ਦਿੱਤੀ
ਨਾਲ਼ੇ ਹੱਥ ਤੋਂ ਤਰਲੇ ਪਵਾਉਦੀ ਰਹੀ ,
'inder' ਐਸੀ ਕਹਾਣੀ ਅੱਜ ਛੇੜ ਦਿੱਤੀ
ਜਿਸਨੂੰ ਸੁਪਨਿਆ ਕੋਲ਼ੋ ਵੀ ਲੁਕਾਉਦੀ ਰਹੀ....


"Bhupinder Dhaliwal"
 
Top