ਅੱਖਰਾਂ 'ਚ ਕੀ, ਏਹਨਾ ਸ਼ਬਦਾਂ 'ਚ ਕੀ

RaviSandhu

SandhuBoyz.c0m
ਅੱਖਰਾਂ 'ਚ ਕੀ, ਏਹਨਾ ਸ਼ਬਦਾਂ 'ਚ ਕੀ,
ਸ਼ਿਅਰਾਂ 'ਚ ਕੀ, ਇਹਦੇ ਅਰਥਾਂ 'ਚ ਕੀ ।

ਦਿਲ ਦੀ ਲਗੀ, ਜਾਂ ਕਿ ਇਹ ਦਿਲ-ਲਗੀ,
ਦਰਦਾਂ 'ਚ ਕੀ, ਦਿਲ ਦੇ ਸੱਥਰਾਂ 'ਚ ਕੀ।

ਏਹ ਕਦੇ ਮੌਤ ਹੈ, 'ਤੇ ਕਦੇ ਜ਼ਿੰਦਗੀ,
ਛੁਰੀਆਂ 'ਚ ਕੀ, ਇਹਨਾ ਕਰਦਾਂ ਚ' ਕੀ।

ਹੈ ਬਿਜਲੀ ਛੁਪੀ, ਇਸਦੇ ਅੰਦਰ ਬੜੀ,
ਏਹ ਪਾਣੀ 'ਚ ਕੀ, ਯਾਰੋ ਬਰਫ਼ਾਂ 'ਚ ਕੀ।

ਹੈ ਲਸਾੜੇ ਦਾ ਦਿਲ, ਏਦ੍ਹੀ ਕੋਈ ਨਾ ਥਾਹ,
ਗ਼ਜ਼ਲਾਂ 'ਚ ਕੀ, ਚਾਵਾਂ ਸਧਰਾਂ 'ਚ ਕੀ।

-Jatinder Lasara

AkharaN ch ki, ehna shabdaN ch ki
shayeraN ch ki, ehde arthaN ch ki
dil di laggi, ja ke eh dil-laggi,
satharaN ch ki, dil de dardaN ch ki
eh kade maut hai te kade zindagi,
churiyaN ch ki, ehna kardaN ch ki
hai bijlee chupi, esde ander barhi,
eh pani ch ki, yaro barfaN ch ki
hai Lasare da dil, ehdi koi na thaa,
ghazlaN ch ki, chawaN sadhraN ch ki
 
Top