ਤੂੰ, ਕਿਤਾਬ ਕਿਉਂ ਨਹੀਂ ਬਣ ਜਾਂਦੀ ਨੀ

gurpreetpunjabishayar

dil apna punabi
ਤੂੰ, ਕਿਤਾਬ ਕਿਉਂ ਨਹੀਂ ਬਣ ਜਾਂਦੀ ਨੀ,
ਗੋਰੀ ਮਾਂ ਦੀਏ ਜਾਈਏ।
ਅਮ੍ਰਿਤ ਵੇਲੇ,ਤੈਨੂੰ
ਜਪੁ ਜੀ ਵਾਂਗੂ ਪੜ੍ਹਦਾ
ਸਭ ਨਰਾਤੇ ਰੱਖ ਕੇ
ਤੇਰੇ ਬੁੱਤ ਦੀ ਕਰਦਾ
ਪਰਿਕਰਮਾਂ, ਗੋਡੇ ਮੂਧੇ ਮਾਰ ਕੇ
ਤੇਰਾ ਸਿਜਦਾ ਕਰਦਾ।
ਜਦੋਂ ਟੁੱਟ ਕੇ ਤੇਰਾ
ਅੱਖਰ ਅੱਖਰ ਕਿਰਦਾ
ਤਾਂ ਬੁੱਕਲ ਵਿੱਚ ਲੁਕੋ ਲੈਂਦਾ
ਖਿਲਰੇ ਸ਼ਬਦਾਂ ਦੇ ਅਰਥ, ਬੱਸ,
ਐਨਾਂ ਹੀ ਕਰਦਾ ਸਕਦਾ ਹਾਂ
ਤੇਰੇ ਲਈ।ਜੇ ਐਨੇ ਨਾਲ
ਸਰ ਜਾਊ ਤੇਰਾ ਤਾਂ, ਤੂੰ
ਕਿਤਾਬ ਕਿਉ ਨਹੀਂ ਬਣ ਜਾਂਦੀ
ਨੀਂ, ਗੋਰੀ ਮਾਂ ਦੀਏ ਜਾਈਏ

ਲੇਖਕ ਗੁਰਪ੍ਰੀਤ
 
Top