ਜਿਸਦੇ ਨਾਂ ਤੇ ਠੱਗਦੇ ਹੋ, ਖੁਦਾ ਨਾਲ ਬਣਦੀ ਨਹੀਂ

RaviSandhu

SandhuBoyz.c0m
ਅਸੀਂ ਹਾਂ ਚਿਰਾਗ ਉਮੀਦਾਂ ਦੇ,
ਸਾਡੀ ਕਦੇ ਹਵਾ ਨਾਲ ਬਣਦੀ ਨਹੀਂ ।
ਤੁਸੀਂ ਘੁੰਮਣ ਘੇਰੀ ਹੋ ਜਿਸਦੀ,
ਬੇੜੀ ਦੇ ਮਲਾਹ ਨਾਲ ਬਣਦੀ ਨਹੀਂ ।
ਤੁਹਾਨੂੰ ਨੀਵੇਂ ਚੰਗੇ ਲੱਗਦੇ ਨਹੀ,
ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ ।
ਤੁਸੀ ਚਾਪਲੂਸੀਆਂ ਕਰ ਲੈਂਦੇ,
ਥੋਡੀ ਅਣਖ ਹਯਾ ਨਾਲ ਬਣਦੀ ਨਹੀਂ ।
ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ,
ਅਹਿਸਾਸ ਉਹਨਾਂ ਦਾ ਸਾਨੂੰ ਹੈ ।
ਅਸੀ ਸੌ ਮਰਜ਼ਾਂ ਦੇ ਰੋਗੀ ਹਾਂ,
ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ |
ਅਸੀਂ ਪਾਗਲ ਹਾਂ ਸਾਡੀ ਅਕਲ ਨਾਲ ਲਗਦੀ ਹੈ,
ਤੁਹਾਡੀ ਜਰਾ ਹਯਾ ਨਾਲ ਬਣਦੀ ਨਹੀਂ
ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ,
"ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ ।
ਤੁਸੀ ਜਿਸਦੇ ਨਾਂ ਤੇ ਠੱਗਦੇ ਓ,
ਸਾਡੀ ਉਸ ਖੁਦਾ ਨਾਲ ਬਣਦੀ ਨਹੀਂ ।

-Debi MakhsoosPuri


== Download Audio ==​
 

Saini Sa'aB

K00l$@!n!
veere jad link hide honge taan link show karwaun layi thanks kehna paina tuhanu............fer link unhide ho jange.....but link hide tusi sirf music section ch kar sakde ho es poetry section ch nahin :mno
 

RaviSandhu

SandhuBoyz.c0m
hanji par ithe te nhi kar sakde na..
naale music section ch vi ful albums (zip) de hide hunde singles de nhi
 
Top