ਝੂਠੇ ਤਾਣੇ ਬਾਣੇ ਵਿਚ, ਨਾ ਉਲਝਾਓ ਪੰਥ ਨੂੰ

gurpreetpunjabishayar

dil apna punabi
ਮੋਹਰਾ ਆਪਣੀ ਬਹਿਸ ਦਾ, ਨਾ ਬਣਾਓ ਦਸਮ ਗ੍ਰੰਥ ਨੂੰ
ਝੂਠੇ ਤਾਣੇ ਬਾਣੇ ਵਿਚ, ਨਾ ਉਲਝਾਓ ਪੰਥ ਨੂੰ

ਰੱਬ ਵਾਸਤੇ ਰੱਬ ਦਿਓ ਬੰਦਿਓ, ਰੱਬ ਨੂੰ ਬਖਸ਼ ਦਿਓ
ਹਥਿਆਰ ਬਣਾ ਕੇ ਰੱਬ ਨੂੰ, ਨਾ ਭੜਕਾਓ ਪੰਥ ਨੂੰ

ਪੈਸੇ ਦੇ ਅਖਬਾਰ ਨੂੰ, ਖਬਰਾਂ ਵਿਚ ਰਹਿਣ ਦਾ ਕੀ ਫਾਇਦਾ
ਰਹਿਣਾ ਸਦਾ ਜੇ ਦਿਲਾਂ ਵਿਚ, ਕੁਝ ਕਰ ਦਿਖਲਾਓ ਪੰਥ ਨੂੰ

ਕੁਝ ਨਹੀਂ ਕੀਤਾ ਧਰਮ ਲਈ, ਤਾਂ ਕੋਈ ਗੱਲ ਨਹੀਂ
ਉਪਰ ਨਹੀਂ ਜੇ ਚੁੱਕ ਸਕਦੇ, ਨਾ ਥੱਲੇ ਲਾਓ ਪੰਥ ਨੂੰ

ਨੱਕ ਨਾ ਰਗੜੋ ਐਵੇਂ ਜਾ ਕੇ, ਅੱਗੇ ਸਾਧ ਪਖੰਡੀਆਂ ਦੇ
ਗੰ੍ਰਥ ਸਾਹਿਬ ਦੇ ਅੱਗੇ ਨਿਵ ਜਾਓ, ਨਾ ਸੀਸ ਝੁਕਾਓ ਸੰਤ ਨੂੰ

ਅਸਰ ਨਾ ਕੀਤਾ ਮਨ ਉਤੇ, ਕੀ ਅਸਰ ਉਸ ਪ੍ਰਚਾਰ ਦਾ
ਜੇ ਖਿੜਿਆਂ ਨਾ ਫੁੱਲ ਮਹਿਕਦਾ, ਕੀ ਕਰਨਾ ਉਸ ਬਸੰਤ ਨੂੰ

ਮੂਰਤੀਆਂ 'ਚੋਂ ਰੱਬ ਨਹੀਂ ਲੱਭਣਾ, ਦਿਲ ਵਿਚ ਜੇ ਵਿਸ਼ਵਾਸ਼ ਨਹੀਂ
ਪੱਥਰਾਂ ਮੂਹਰੇ ਬਹਿ ਕੇ ਭਾਵੇਂ, ਰੋਜ ਵਜਾ ਲਈ ਸੰਖ ਤੂੰ

ਪੜ੍ਹ-ਪੜ੍ਹ ਗੱਡੇ ਲੱਦੀ ਜਾਹ, ਅਸਰ ਨੀ ਹੋਣਾ ਬਾਣੀ ਦਾ
ਸੂਰਤ ਲਗਾ ਕੇ ਮਨ ਟਿਕਾ ਕੇ, ਪੜ੍ਹ ਗੁਰੂ ਸਾਹਿਬ ਦੇ ਅੰਕ ਨੂੰ

ਬਹਿ ਗ੍ਰੰਥ ਸਾਹਿਬ ਦੀ ਤਾਬਿਆ ਤੇ, ਸੈੱਲ ਫੋਨ ਤੇ ਖੇਡਣ ਵਾਲਿਆ
ਕਿਹੜੇ ਸਾਬਣ ਨਾਲ ਧੋਵੇਂਗਾ, ਇਸ ਮੱਥੇ ਲੱਗੇ ਕਲੰਕ ਨੂੰ

ਐਵੇਂ ਨਹੀਂ ਦਸ਼ਮੇਸ਼ ਦੀ ਫੋਟੋ, ਹਰ ਘਰ ਦੀ ਕੰਧ ਤੇ ਲਟਕਦੀ
ਉਸ ਕੰਧ ਉਸਾਰੀ ਸਿੱਖੀ ਦੀ, ਵਿਛਾ ਨੀਹਾਂ ਵਿਚ ਸਰਬੰਸ ਨੂੰ

ਪੈਸਾ ਧੇਲਾ ਜੱਗ ਝਮੇਲਾ, ਸਭ ਇਥੇ ਹੀ ਰਹਿ ਜਾਵੇ
ਸੁਣ ਗੁਰਪ੍ਰੀਤ ਕੰਨ ਖੋਲ ਕੇ ਚੰਗੇ ਕੰਮ ਹੀ, ਨਾਲ ਜਾਣਗੇ ਅੰਤ ਨੂੰ
 
Top