ਲੱਭ ਨਹੀਂ ਸਕਦੇ, ਗੱਭਰੂ ਦੇਸ਼ ਪੰਜਾਬ ਜਿਹੇ

gurpreetpunjabishayar

dil apna punabi
ਛੈਲ ਛਬੀਲੇ ਤੇ ਅਣਖੀਲੇ, ਸੋਹਣੇ ਫੁੱਲ ਗੁਲਾਬ ਜਿਹੇ।
ਸਾਰੇ ਜੱਗ ‘ਚੋਂ ਲੱਭ ਨਹੀਂ ਸਕਦੇ, ਗੱਭਰੂ ਦੇਸ਼ ਪੰਜਾਬ ਜਿਹੇ।
ਇਹ ਲੋਹੇ ਦੇ, ਲੋਹਾ ਇਨ੍ਹਾਂ ਦਾ, ਇਹ ਲੋਹੇ ਦੇ ਜਾਏ।
ਲੋੜ ਪਈ ਤਾਂ ਇਨ੍ਹਾਂ ਵੈਰੀ ਨੂੰ, ਲੋਹੇ ਦੇ ਚਣੇ ਚਬਾਏ।
ਯਾਰਾਂ ਦੀ ਇਹ ਯਾਰੀ ਖਾਤਰ, ਰਹਿਣ ਸਦਾ ਬੇ-ਤਾਬ ਜਿਹੇ।
ਸਾਰੇ ਜੱਗ.ਚੋਂ ਲੱਭ ਨਹੀਂ ਸਕਦੇ, ਗੱਭਰੂ ਦੇਸ਼ ਪੰਜਾਬ ਜਿਹੇ
ਇਹ ਹਿੰਮਤ ਦੇ ਹੱਸਦੇ ਹਾਕਮ, ਨਹੀਂ ਕਦੇ ਘਬਰਾਉਂਦੇ।
ਬੰਜਰਾਂ ਦੀ ਇਹ ਕਾਲੀ ਕੁੱਖ ‘ਚੋਂ ਮੋਤੀ ਕੱਢ ਲਿਆਉਂਦੇ।
ਚਿਤ ਪੂਰਾ ਕਰ ਜਾਣ ਇਨ੍ਹਾਂ ਸੰਗ, ਖਹਿ ਕੇ ਦੁੱਖ ਅਜ਼ਾਬ ਜਿਹੇ।
ਸਾਰੇ ਜੱਗ.ਚੋਂ ਲੱਭ ਨਹੀਂ ਸਕਦੇ, ਗੱਭਰੂ ਦੇਸ਼ ਪੰਜਾਬ ਜਿਹੇ
ਕਿਸੇ ਹੀਰ ਦੇ ਮੰਗੂੰ ਇਹ ਤਾਂ ਬਾਰਾਂ ਸਾਲ ਚਰਾਉਂਦੇ।
ਚਾਵਾਂ ਨਾਲ ਇਹ ਕਦੇ ਸੋਹਣੀ ਨੂੰ ਚੀਰ ਕੇ ਪੱਟ ਖਵਾਉਂਦੇ।
ਦੇਣ ਗਵਾਹੀ ਹੁਣ ਵੀ ਯਾਰੋ ਵਹਿੰਦੇ ਨੀਰ ਚਨਾਬ ਜਿਹੇ।
ਸਾਰੇ ਜੱਗ.ਚੋਂ ਲੱਭ ਨਹੀਂ ਸਕਦੇ, ਗੱਭਰੂ ਦੇਸ਼ ਪੰਜਾਬ ਜਿਹੇ
ਇਹ ਵਤਨਾਂ ਦੇ ਸੱਚੇ ਪੁਜਾਰੀ, ਇਹ ਵਤਨਾਂ ਦੇ ਦਰਦਾ।
ਭਾਰਤ ਮਾਤਾ ਤਾਹੀਂ ਇਨ੍ਹਾਂ ‘ਤੇ ਮਾਣ ਹੈ ‘ਮੈ ਕਰਦਾ।
ਕਦ ਮਰ ਮਿਟੀਏ ਦੇਸ਼ ਦੇ ਉਤੋਂ, ਵੇਂਹਦੇ ਰਹਿਣ ਇਹ ਖਾਬ ਜਿਹੇ।
ਸਾਰੇ ਜੱਗ ਚੋਂ ਲੱਭ ਨਹੀਂ ਸਕਦੇ, ਗੱਭਰੂ ਦੇਸ਼ ਪੰਜਾਬ ਜਿਹੇ
 
Top