ਤੇਰੇ ਗੁਲਾਬਾਂ ਦੇ ਕੰਡੇ ਇਨ੍ਹਾਂ ਨੂੰ ਵੱਜਦੇ ਨੇ.

gurpreetpunjabishayar

dil apna punabi
ਤੇਰੇ ਘਰ ਦੇ ਗੁਲਾਬ
ਅਕਸਰ ਮੇਰੇ ਗੇਂਦੇ ਦੇ ਫੁੱਲਾਂ ਨੂੰ ਤੰਗ ਕਰਦੇ ਨੇ..
ਜਦ ਵੀ ਇਹ ਭੋਲੂ ਜਿਹੇ ਸਿਰ ਚੁੱਕਦੇ
ਤੇਰੇ ਗੁਲਾਬਾਂ ਦੇ ਕੰਡੇ ਇਨ੍ਹਾਂ ਨੂੰ ਵੱਜਦੇ ਨੇ..

ਮੰਨਿਆ ਤੇਰੇ ਗੁਲਾਬ ਗੁਲਾਬੀ ਨੇ
ਇਹਨਾਂ ਦੇ ਰੰਗ ਫਿੱਟੇ ਨੇ..
ਤੇਰਾ ਕਾਲਾ ਗੁਲਾਬ ਬਹੁਤ ਗੁੰਦਵਾਂ
ਇਹ ਤਾਂ ਬੇਚਾਰੇ ਸਿਰ-ਖਿੰਡੇ ਨੇ..

ਤੇਰੇ ਘਰ ਜੋ ਦੇਸੀ ਚਿੱਟੇ ਗੁਲਾਬ ਦੀ ਕਲੀ
ਮੇਰੇ ਗੇਂਦੇ ਦੀ ਡੋਡੀ ਨੂੰ ਮਖੌਲ ਕਰਦੀ..
ਤੇਰੇ ਘਰ ਜੋ ਨਵੀਂ ਕਲਮ ਜਵਾਨ ਹੋਈ
ਕੱਲ ਮੇਰੇ ਲਾਲ ਗੇਂਦੇ ਦੇ ਸੀਨੇ ਖੁਭ ਗਈ..

ਤਰਸ ਖਾ ਕੁਝ ਇਨ੍ਹਾਂ ਅਨਾਥਾਂ ਤੇ
ਮਾਲੀ ਹੁੰਦਾ ਆਪੇ ਬੰਦੋਬਸਤ ਕਰਦਾ..
ਮੈ ਮਰ ਜੁ ਗਿਆ ਹੈ
ਜਿਉਂਦਾ ਹੁੰਦਾ ਤਾਂ ਸ਼ਿਕਾਇਤ ਕਿਉਂ ਕਰਦਾ
 
Top