ਨਵੀਂ ਨਵੀਂ ਕਲਮ , ਨਿਲਾਮ ਹੋਈਂ ਜਾਂਦੀ ਐ

ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ।

ਲਿਖਣ ਦਾ ਸ਼ੌਕ ਹੋਵੇ , ਲਿਖਣਾ ਵੀ ਚਾਹੀਂਦਾ ਹੈ ।
ਲਿਖਣ ਤੋਂ ਪਹਿਲਾਂ , ਕੁੱਝ ਸਿੱਖਣਾ ਵੀ ਚਾਹੀਂਦਾ ਹੈ ।
ਨਵੀਂ ਨਵੀਂ ਕਲਮ , ਨਿਲਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥

ਬੇਲਿਆਂ 'ਚ ਮੰਗੂ ਨਾ , ਚਰਾਉਣ ਜੋਗੇ ਹੈਗੇ ਤੁਸੀਂ ।
ਮੋਬਾਇਲਾਂ ਵਿੱਚ ਕਾਰਡ, ਪੁਵਾਉਣ ਜੋਗੇ ਰਹਿਗੇ ਤੁਸੀਂ ।
ਮਿਸ ਕਾਲਾਂ ਵਾਲੀ ਗੱਲ ,ਏਥੇ ਆਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥

ਦੇਵ ਜਿਹੀਆਂ ਕਲੀਆਂ , ਜਾਂ ਲਿਖੋ ਨੂਰਪੁਰੀ ਜਿਹਾ ।
ਦੇਬੀ ਮਖ਼ਸੂਸਪੁਰੀ ਜਿਹਾ ।
ਪੰਜਾਬੀ ਗੀਤਕਾਰੀ ਵਾਲੀ , ਸ਼ਾਮ ਹੋਈਂ ਜਾਂਦੀ ਐ ।
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ
 
Top