ਸ਼ਾਏਰੀ ਮੇਰੀ ਨੂੰ ਰੰਗ ਬਖਸ਼ੋ (ਸਰਤਾਜ)

RaviSandhu

SandhuBoyz.c0m
ਸ਼ਾਏਰੀ ਮੇਰੀ ਨੂੰ ਰੰਗ ਬਖਸ਼ੋ,
ਆਫਤਾਬ ਦੀ ਲਾਲੀ ਵਰਗਾ।
ਸਾਹਾਂ ਦਾ ਰੰਗ ਅਨੋਖਾ,
ਨਾਜ਼ੁਕ ਜੇਹਾ ਉਨਾਬੀ ਹੋਵੇ,
ਹਰਾ ਹਰਾ ਕੋਈ ਚਾਅ ਵੀ ਹੋਵੇ,
ਜੰਗਲ ਦੀ ਹਰਿਆਲੀ ਵਰਗਾ।
ਸ਼ਾਏਰੀ ਮੇਰੀ ਨੂੰ ਰੰਗ ਬਖਸ਼ੋ,
ਆਫਤਾਬ ਦੀ ਲਾਲੀ ਵਰਗਾ।
ਨਾਮ ਤਾ ਭੇਵੇਂ ਸਰਤਾਜ ਹੈ ਲੇਕਿਨ,
ਹਾਂ ਮੈ ਨਿਰਾ ਸਵਾਲੀ ਵਰਗਾ।
ਕਾਲਾ ਰੰਗ ਕਿਆਮਤ ਦਾ ਏ,
ਨੀਲਾ ਨਿਰਾ ਨਿਯਾਮਤ ਦਾ ਏ,
ਜਿਸ ਦਿਨ ਮੁਕ਼ ਗਿਆ ਰੰਗ ਇਸ਼ਕ਼,
ਦਾ ਓਹ ਦਿਨ ਤੇਰੀ ਸ਼ਾਮਤ ਦਾ ਏ,
ਕਹਿ ਕੇ ਰੰਗ ਮੰਗਾਉਣਾ ਜੇਕਰ
ਦਿਲ ਨੂ ਕਰ ਲੈ ਖਾਲੀ ਵਰਗਾ
ਸ਼ਾਏਰੀ ਮੇਰੀ ਨੂੰ ਰੰਗ ਬਖਸ਼ੋ,
ਆਫਤਾਬ ਦੀ ਲਾਲੀ ਵਰਗਾ..
 
Top