ਤੈਨੂੰ ਲੱਭਦਾ ਅੱਜ ਪੰਜਾਬ ਬਾਪੂ । __________________

Yaar Punjabi

Prime VIP
ਫੜ ਕੇ ਲਿਜਾਂਦੇ ਜਦੋਂ ਗਜਨੀ ਬਜਾਰ ਅੰਦਰ
ਮੰਡੀ ਲਾਉਂਦੇ ਸੀ ਮੁਗਲ ਜਨਾਨੀਆਂ ਦੀ
ਮੈਨੂੰ ਦੱਸੋ ਓਦੋਂ ਕਿੱਥੇ ਸੀ ਦਫਨ ਹੋਈ
ਅਣਖ ਵੱਡਿਆਂ ਹਿੰਦੁਸਤਾਨੀਆਂ ਦੀ...?

ਤਰਲੇ ਕਰਦਿਆਂ ਦਾ ਬਿਪਰੋ ਇਤਿਹਾਸ ਪੜ੍ਹਿਆ
ਪੜ੍ਹੇ ਧੋਖੇ ਤੇ ਗਜਨੀ ਬਜਾਰ ਪੜ੍ਹ ਲੈ
ਕੀਤੇ ਗੁਰਾਂ ਦੇ ਜੋ ਤੁਸੀਂ ਭੁਲਾ ਦਿੱਤੇ
ਅਸੀਂ ਸਾਰੇ ਉਹ ਪਰਉਪਕਾਰ ਪੜ੍ਹ ਲੈ ।

ਅਸੀਂ ਪੜ੍ਹ ਲਿਆ ਚੰਦੂਆਂ-ਗੰਗੂਆਂ ਨੂੰ
ਪਹਾੜੀ ਰਾਜਿਆਂ ਦੇ ਸਾਰੇ ਕਿਰਦਾਰ ਪੜ੍ਹ ਲੈ
ਮੌਕਾ ਆਉਣ ਤੇ ਗਿਰਗਿਟਾਂ ਵਾਂਗ ਬਦਲੇ
ਨਹਿਰੂ-ਗਾਂਧੀ ਜਿਹੇ ਕਈ ਮੱਕਾਰ ਪੜ੍ਹ ਲੈ ।

ਜੇ ਹਿੰਮਤ ਹੈ ਵੇਖਿਓ ਲਲਕਾਰ ਕੇ ਹੁਣ
ਸਿਘਾਂ ਸੂਰਿਆਂ ਦਸ਼ਮੇਸ਼ ਦੁਲਾਰਿਆਂ ਨੂੰ
ਫੂਲਾ ਸਿੰਘ,ਰਣਜੀਤ ਦੇ ਜਾਨਸ਼ੀਨਾਂ
ਨਲੂਏ ਸ਼ੇਰ ਦੀਆਂ ਅੱਖਾਂ ਦਿਆਂ ਤਾਰਿਆਂ ਨੂੰ ।

ਅਸੀਂ ਵੱਢ-ਵੱਢ ਪੂਰ ਖਪਾ ਦੇਈਏ
ਵੇਖਿਆ ਜਿੰਨਾਂ ਨੇ ਇੱਜਤ ਨੂੰ ਵੰਗਾਰ ਕੇ ਤੇ
ਅਕ੍ਰਿਤਘਣਾਂ ਦੀ ਕੌਮ ਦੇ ਨਾਇਕ ਬਣ ਗਏ
ਨਿਹੱਥਿਆਂ,ਨਿਰਦੋਸ਼ਿਆਂ ਨੂੰ ਮਾਰ ਕੇ ਤੇ ।

ਜਿਹੜੀ ਘੂਰਦੀ ਦੇਸ਼ ਪੰਜਾਬ ਤਾਂਈ
ਨਹੀਂ ਅੱਖ ਉਹ ਇੱਕ ਵੀ ਰਹਿਣ ਦੇਣੀ
ਬੜਾ ਸਹਿ ਲਿਆ ਜ਼ੁਲਮ ਵਡੇਰਿਆਂ ਨੇ
ਨਹੀਂ 'ਓਏ'ਵੀ ਕਿਸੇ ਨੂੰ ਕਹਿਣ ਦੇਣੀ ।

ਆ ਜਾ ਬਾਬਾ ਤੂੰ ਅੱਜ ਫੇਰ ਤੀਰ ਫੜਕੇ
ਤੇਰੇ ਸਾਹੀਂ ਅਸੀਂ ਲਵਾਂਗੇ ਸਾਹ ਬਾਪੂ
ਜੋ ਚਾੜ੍ਹੀਆਂ ਭਾਜੀਆਂ ਬਿਪਰਾਂ ਨੇ
ਇੱਕੋ ਵਾਰ ਹੀ ਦਿਆਂਗੇ ਲਾਹ ਬਾਪੂ ।

ਛੇਤੀ ਆ ਜਾ ਹੁਣ ਦੇਰ ਅੱਗੇ ਹੋਈ ਬਹੁਤੀ
ਕੁਝ ਬਾਕੀ ਏ ਹਿਸਾਬ-ਕਿਤਾਬ ਬਾਬਾ
ਹੁਣ ਨਾ ਜਾਂਦੀਆਂ ਰੋਕੜਾਂ ਸਾਂਭੀਆਂ ਨੇ
ਦੱਬਿਆ ਕਰਜੇ ਦੇ ਥੱਲੇ ਪੰਜਾਬ ਬਾਬਾ ।

ਡਿੱਠੇ ਖਾਤੇ ਮੈਂ ਕੁਝ ਦਿੱਲੀ ਸ਼ਹਿਰ ਵਾਲੇ
ਪੈਟਰੌਲ,ਟਾਇਰਾਂ ਦਾ ਬਾਕੀ ਹਿਸਾਬ ਡਿੱਠਾ
ਅਕਾਲ ਤਖ਼ਤ ਦੇ ਮਲਬੇ ਦੀ ਵਹੀ ਡਿੱਠੀ
ਉੱਤੇ ਲੱਗਿਆ ਕੁਝ ਵਿਆਜ ਡਿੱਠਾ ।

ਲਾਡੋ ਭੈਣ ਦੀ ਚੁੰਨੀ ਵੀ ਲੱਭ ਗਈ ਏ
ਅਣਗਿਣਤ ਲੱਗੇ ਉੱਤੇ ਦਾਗ ਡਿੱਠੇ
ਕਿਸੇ ਖੂੰਜਿਓਂ ਬਾਪੂ ਦੀ ਪੱਗ ਲੱਭੀ
ਹਜਾਰਾਂ ਭੈਣਾਂ ਦੇ ਉਜੜੇ ਸੁਹਾਗ ਡਿੱਠੇ ।

ਤੂੰ ਆ ਜਾਏਂ ਜਾਂ ਕੋਈ ਤੇਰੇ ਜਿਹਾ ਹੋਰ ਆਜੇ
ਪੂਰੇ ਹੋ ਜਾਣ ਮੇਰੇ ਅਰਮਾਨ ਸਾਰੇ
ਇੱਥੇ ਮੁਰਦਿਆਂ ਦੇ ਵਿੱਚ ਫੇਰ ਜਾਨ ਪੈਜੇ
ਧੁੰਮਾਂ ਪੈ ਜਾਣ ਵਿੱਚ ਜਹਾਨ ਸਾਰੇ ।

ਰਹਿੰਦੀ ਦੁਨੀਆਂ ਤੱਕ ਰਹੂਗਾ ਖ਼ਾਲਸੇ ਨੂੰ
ਤੇਰੀ ਕਹਿਣੀ ਤੇ ਕਰਨੀ ਤੇ ਮਾਣ ਬਾਬਾ
ਗੰਦ ਗੱਦਾਰਾਂ ਦਾ ਕੌਮ 'ਚੋਂ ਧੋ ਦੇਈਏ
ਤੇਰੇ ਹੱਥ ਹੋਵੇ ਫੇਰ ਕਮਾਨ ਬਾਬਾ ।

ਹੱਥ ਤੀਰ ਫੜਕੇ ਜਦੋਂ ਤੂੰ ਗਰਜ ਮਾਰੇਂ
ਮੇਰਾ ਹਰ ਇੱਕ ਪੂਰਾ ਖਵਾਬ ਹੋਜੇ
ਸਾਰੇ ਸੰਗਲ ਗੁਲ਼ਾਮੀ ਦੇ ਟੁੱਟ ਜਾਵਣ
ਪੰਥ ਖ਼ਾਲਸਾ ਫੇਰ ਅਜ਼ਾਦ ਹੋਜੇ ।

ਬੱਸ ਆਜਾ ਹੁਣ ਹੋਰ ਨਾ ਮੰਗ ਕੋਈ
ਇੱਕ-ਇੱਕ ਜਖ਼ਮ ਦਾ ਲੈ ਲਵਾਂਗੇ ਹਿਸਾਬ ਬਾਪੂ
ਗੱਦਾਰਾਂ,ਮੱਕਾਰਾਂ,ਸਰਕਾਰਾਂ ਦੇ ਵਿੱਚ ਘਿਰਿਆ
ਤੈਨੂੰ ਉਡੀਕਦਾ ਅੱਜ ਪੰਜਾਬ ਬਾਪੂ
ਤੈਨੂੰ ਲੱਭਦਾ ਅੱਜ ਪੰਜਾਬ ਬਾਪੂ ।
 
Top