ਪੜ- ਪੜ ਆਲਮ ਫਾਜ਼ਿਲ ਹੋਇਆਂ_ਬੁੱਲੇ ਸ਼ਾਹ

#m@nn#

The He4rt H4ck3r
ਪੜ- ਪੜ ਆਲਮ ਫਾਜ਼ਿਲ ਹੋਇਆਂ,
ਕਦੇ ਆਪਣੇ ਆਪ ਨੂੰ ਪੜਿਆ ਈ ਨਈਂ |

ਜਾ-ਜਾ ਵੜਦਾ ਮੰਦਰ-ਮਸੀਤੀਂ ,
ਕਦੇ ਆਪਣੇ ਅੰਦਰ ਵੜਿਆ ਈ ਨਈਂ |

ਐਵੇਂ ਰੋਜ਼ ਸ਼ੈਤਾਨ ਨਾਲ ਲੜਦਾਂ,
ਕਦੇ ਨਫ਼ਸ ਆਪਣੇ ਨਾਲ ਲੜਿਆ ਈ ਨਈਂ |

ਬੁੱਲੇ ਸ਼ਾਹ ਅਸਮਾਨੀ ਉਡੱਦੇ ਫੜਦਾਂ,
ਜਿਹੜਾ ਘਰ ਬੈਠਾ ਉਹਨੂੰ ਫੜਿਆ ਈ ਨਈਂ |
 
Top