ਨਾ ਹੀ ਬੁਲੇਟ,ਸਫਾਰੀ,ਨਾ ਹੀ ਘਰੇ 5911 ,

bhandohal

Well-known member
ਨਾ ਹੀ ਬੁਲੇਟ,ਸਫਾਰੀ,ਨਾ ਹੀ ਘਰੇ 5911 ,
ਨਾਹੀ 25 ਕਿੱਲੇ ਪੈਲ਼ੀ, ਨਾ ਹੀ ਨੋਟ ਨੇ ਹਜ਼ਾਰਾਂ,
ਗੁਰਬਤ ਵਿੱਚ ਲੰਘੀ ਸਾਡੀ ਇਹ ਜਵਾਨੀ,
ਸਾਡਾ ਸੁੱਖਾਂ ਨਾਲ਼ ਮੇਲ਼ ਸੱਪ ਸੋਟੀ ਦਾ,
ਆਸ਼ਿਕੀ,ਇਸ਼ਕ ਬੜੇ ਦੂਰ ਦੀਆਂ ਗੱਲਾਂ,
ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ.....

ਸਾਇਕਲ ਤੇ ਵੱਢ ਕੇ ਮੈਂ ਪੱਠੇ ਲਿਆਵਾਂ,
ਤਾਂ ਕਿਤੇ ਬੇਬੇ ਦਿੰਦੀ ਚਾਹ ਨੀ,
ਭੱਜ ਕੇ ਤਿਆਰ ਹੋਵਾਂ,ਕਾਹਲ਼ੀ ਬੱਸ ਫੜ੍ਹਨੇ ਨੂੰ,
ਸਾਇਕਲ ਚਲਾਵਾਂ ਵਾਹੋ ਦਾਹ ਨੀ,
8 ਘੰਟੇ ਹੱਡ ਤੋੜਵੀਂ ਕਮਾਈ ਕਰ,
ਮਸਾਂ ਚਾਰ ਛਿਲੱੜਾਂ ਨੂੰ ਬੋਚੀ ਦਾ,
ਆਸ਼ਿਕੀ,ਇਸ਼ਕ ਬੜੇ ਦੂਰ ਦੀਆਂ ਗੱਲਾਂ,
ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ...........

by param:(
 
Top