47 ਤੇ 84 ਵਾਲੇ ਭਾਣੇ ਨੂੰ

→ ✰ Dead . UnP ✰ ←

→ Pendu ✰ ←
Staff member
ਦਿਲ ਤੜਫੇ ਦੇਖ ਪੰਜਾਬ ਨੂੰ
ਡੁੱਲੇ ਲਹੂ ਬੇਹਿਸਾਬ ਨੂੰ
ਦਿੱਲੀ ਦੀ ਡਿੱਗੀ ਗਾਜ਼ ਨੂੰ
ਹਕੂਮਤੀ ਨਖਰੇ ਨਾਜ਼ ਨੂੰ
ਸਾਡੇ ਹੱਥੋਂ ਖੁੱਸ ਗਏ ਰਾਜ ਨੂੰ
ਰਣਜੀਤ ਸਿੰਘ ਮਹਾਰਾਜ ਨੂੰ
ਬਿਨ ਕੋਹਿਨੂਰ ਦੇ ਤਾਜ ਨੂੰ
ਮੂਲ ਵਿਚ ਰਲੇ ਵਿਆਜ ਨੂੰ
ਰੁਲ ਗਏ ਜੱਟ ਨਵਾਬ ਨੰੂ!!!!

ਦਿਲ ਯਾਦ ਕਰੇ ਖਿਦਰਾਣੇ ਨੂੰ
ਸਾਥੋਂ ਵਿਛੜ ਗਏ ਨਨਕਾਣੇ ਨੂੰ
47 ਤੇ 84 ਵਾਲੇ ਭਾਣੇ ਨੂੰ
ਲਾਹਨਤ ਪਾਵੇ ਜਰਵਾਣੇ ਨੂੰ
ਸਾਧਾਂ ਦੇ ਲੋਟੂ ਲਾਣੇ ਨੂੰ
ਬਣਦੇ ਗੋਬਿੰਦ ਪਾ ਕੇ ਬਾਣੇ ਨੂੰ
ਸਾਡੀ ਹਿੱਕ ਤੇ ਬਣੇ ਹਰਿਆਣੇ ਨੂੰ!!!!!

ਸ਼ਾਮ ਸਿੰਘ ਅਟਾਰੀ ਨੂੰ
ਲਾਲੂ, ਤੇਜੇ ਦੀ ਗਦਾਰੀ ਨੂੰ
ਲੁੱਟ ਗਈ ਸਰਦਾਰੀ ਨੂੰ
ਹਾਕਮ ਦੀ ਹੁਸ਼ਿਆਰੀ ਨੂੰ
ਸਦਾ ਮਾਰ ਕਸੂਤੀ ਮਾਰੀ ਨੂੰ
ਕਾਲੀਆਂ ਦੀ ਸੋਚ ਵਪਾਰੀ ਨੂੰ
ਰੰਡੀ ਇੰਦਰਾ ਚੰਦਰੇ ਗੁਲਜ਼ਾਰੀ ਨੂੰ
ਹੋਏ ਬੇਵੱਸ ਤੇ ਲਾਚਾਰੀ ਨੂੰ
ਤਨ ਤੇ ਫਿਰਦੀ ਆਰੀ ਨੂੰ
ਸਾਡੀ ਫਾਂਸੀ ਦੇ ਨਾਲ ਯਾਰੀ ਨੂੰ!!!!!!

ਦਿਲ ਯਾਦ ਕਰੇ ਸ਼ਮਸ਼ੀਰਾਂ ਨੂੰ
ਕੁਝ ਜਾਗਦੀਆਂ ਜ਼ਮੀਰਾਂ ਨੂੰ
ਬਾਬੇ ਨਾਨਕ ਭਗਤ ਕਬੀਰਾਂ ਨੂੰ
ਮੇੇਰੇ ਅਣਖੀ ਬੱਬਰ ਵੀਰਾਂ ਨੂੰ
ਸਾਡੀਆਂ ਹੱਕੀ ਤਕਰੀਰਾਂ ਨੂੰ
ਹਉਕੇ, ਚਿਸਕਾਂ ਤੇ ਪੀੜਾਂ ਨੂੰ
ਰੁੱਸ ਗਈਆਂ ਤਕਦੀਰਾਂ ਨੂੰ
ਇੱਜ਼ਤਾਂ ਹੋਈਆਂ ਲੀਰਾਂ ਨੂੰ
ਚੱਡਿਆਂ ਵਿੱਚ ਪਾਏ ਚੀਰਾਂ ਨੂੰ
ਸਾਡੇ ਗਲ ਪੱਕੀਆਂ ਜ਼ੰਜੀਰਾਂ ਨੂੰ!!!!!

ਪਰ-
ਅਸੀਂ ਮਾਰਿਆ ਵੀ ਮੁੱਕਣਾ ਨਹੀਂ ਓ
ਝੱਖੜਾਂ ਮੂਹਰੇ ਝੁਕਣਾ ਨਹੀ ਓ
ਤੇਰੇ ਰੋਕਿਆਂ ਰੁਕਣਾ ਨਹੀਂ ਓ
ਡਰ ਕੇ ਜ਼ਾਲਮ ਤੋਂ ਲੁਕਣਾ ਨਹੀਂ ਓ
ਮਜ਼ਲੂਮਾਂ ਉਪਰ ਬੁੱਕਣਾ ਨਹੀਂ ਓ
ਸੰਧੂ ਮੋਢਿਆਂ ਉਪਰੋਂ ਥੁੱਕਣਾ ਨਹੀਂ ਓ
ਪਤਝੜ ਵਿੱਚ ਵੀ ਸੁੱਕਣਾ ਨਹੀਂ ਓ!!!!!!!
ਜੁਗਰਾਜ ਸਿੰਘ​
 
Top