ਅਹਿਸਾਸ <3

*Sippu*

*FrOzEn TeARs*
ਕਦੀ ਕਿਸੇ ਦੇ ਨਕਸ਼ਾਂ ਵਿਚ ,
ਜਦ ਮੇਰੀ ਸੂਰਤ ਦਾ ਭੁਲੇਖਾ ਪਿਆ ..
ਤਾਂ ਇੱਕ ਪਲ ਲਈ ਰੁਕੇਗਾ ਸਾਹ ਤੇਰਾ ..
ਤੇ ਫਿਰ,
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ...||

ਕਦੀ ਕਿਤੇ ਤੁਰੇ ਜਾਂਦਿਆਂ ,
ਜਦ ਤੇਰਾ ਪੱਲਾ ਕਿਸੇ ਟਾਹਣੀ ਵਿਚ ਅਟਕ ਗਿਆ ..
ਤਾਂ ਇੱਕ ਪਲ ਲਈ ਮਹਿਸੂਸ ਹੋਵੇਗਾ ,
ਕਿ ਕੋਈ ਤੇਰਾ ਪਿੱਛਾ ਕਰ ਰਿਹੈ ..
ਤੇ ਫਿਰ ,
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ...||

ਜਦ ਕਦੀ ਮਿਲਦਿਆਂ ਦੇਖੇਂਗੀ ,
ਦੋ ਰੂਹਾ ਨੂੰ ਕਿਧਰੇ ਉਹਲੇ ਜਿਹੇ ..
ਤੇ ਇੱਕ ਪਲ ਲਈ ਯਾਦਾਂ ਦੀ ਪਟਾਰੀ ਲੈ ਬੈਠੇਂਗੀ ,
ਤਾਂ ਤੇਰੇ ਸਾਹਾਂ ਚੋਂ ਖੁਸ਼ਬੂ ਆਵੇਗੀ ..
ਤੇ ਫਿਰ ,
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ...||

ਜਦ ਕਦੀ ਪਤਝਣ ਦੀ ਰੁੱਤੇ ,
ਖੜਖੜਾਉਂਦੇ ਪੱਤਿਆਂ ਦੀ ਅਵਾਜ਼ ਆਈ ..
ਤਾਂ ਆਪਣੇ ਆਪ ਇੱਕ ਧੁਨ ਜਿਹੀ ਬਣ ਜਾਵੇਗੀ ,
ਜੋ ਧੁਰ ਅੰਦਰ ਇੱਕ ਤਰਾਨਾ ਛੇੜ ਬੈਠੇਗੀ ..
ਤੇ ਫਿਰ ,
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ ...||

ਤੇ ਫਿਰ ,
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ ...||
 
Top