Sutta Naag (2013)- Upcoming Punjabi Movie

[JUGRAJ SINGH]

Prime VIP
Staff member


ਪੰਜਾਬੀ ਵਿੱਚ ਸਾਹਿਤਕ ਕਿਰਤਾਂ ਤੇ ਫਿਲਮਾਂ ਬਣਾਉਣ ਦੀ ਕੋਈ ਖਾਸ ਪਿਰਤ ਨਹੀਂ ਹੈ ਇਹ ਬਹੁਤ ਦੁੱਖਦਾਈ ਗੱਲ ਹੈ , ਜੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ “ਮੜੀ ਦਾ ਦੀਵਾ” ਤੇ “ਅੰਨੇ ਘੋੜੇ ਦਾ ਦਾਨ” ਵਰਗੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ ਤਾਂ ਇਹ ਫਿਲਮਾਂ ਇਨਾਮ ਸਨਮਾਨ ਜਿੱਤਣ ਤੱਕ ਹੀ ਸੀਮਿਤ ਰਹੀਆਂ ਹਨ ।

ਇਹ ਫਿਲਮਾਂ ਨਾ ਆਮ ਦਰਸ਼ਕਾਂ ਤੱਕ ਪਹੁੰਚ ਸਕੀਆਂ , ਨਾ ਹੀ ਆਮ ਦਰਸ਼ਕਾਂ ਨੂੰ ਸਮਝ ਆਈਆਂ , ਅੱਜ ਕੱਲ ਕਮਰਸ਼ੀਅਲ ਪੰਜਾਬੀ ਸਿਨੇਮਾ ਜਿਸ ਰਾਹ ਤੁਰ ਰਿਹਾ ਹੈ ਉਸਦਾ ਤਾਂ ਰੱਬ ਹੀ ਰਾਖਾ ਹੈ , ਅੱਜ ਕੱਲ ਦੇ ਮੇਨ-ਸਟਰੀਮ ਪੰਜਾਬੀ ਫਿਲਮ-ਮੇਕਰ ਸਿਰਫ ਪੈਸਾ ਕਮਾਉਣ ਵਾਲੀਆਂ ਕਾਮੇਡੀ ਫਿਲਮਾਂ ਦੁਆਲੇ ਕੇਂਦਰਤ ਹੋ ਕੇ ਰਹਿ ਗਏ ਹਨ , ਅਜਿਹੇ ਸਮੇਂ ਮੇਰੇ ਵਰਗੇ ਬੰਦੇ ਨੂੰ ਕਿਸੇ ਸਾਹਿਤਕ ਕਿਰਤ ਤੇ ਗੰਭੀਰ ਫਿਲਮ ਬਣਾਉਣ ਲਈ ਨਿਰਮਾਤਾ ਕਿੱਥੋਂ ਮਿਲ ਸਕਦਾ ਹੈ ?

ਪਰ ਜੇ ਨਿਰਮਾਤਾ ਨਹੀਂ ਮਿਲਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਮੈਂ ਘਰ ਬੈਠਾ ਰਹਾਂ , ਮੈਂ ਯਾਰਾਂ ਦੋਸਤਾਂ ਦੇ ਸਹਿਯੋਗ ਨਾਲ ਇੱਕ ਲਘੂ ਫਿਲਮ ( ਸ਼ਾਰਟ ਫਿਲਮ ) ਬਣਾਈ ਹੈ “ਸੁੱਤਾ ਨਾਗ” , ਇਹ ਫਿਲਮ ਉਸ ਤਰਾਂ ਦੀ ਫਿਲਮ ਹੈ ਜਿਸ ਤਰਾਂ ਦਾ ਸਿਨੇਮਾ ਮੈਨੂੰ ਪਸੰਦ ਹੈ ਅਤੇ ਜੋ ਅਕਸਰ ਪੰਜਾਬੀ ‘ਚ ਨਹੀਂ ਬਣ ਰਿਹਾ , ਇਹ ਫਿਲਮ ਮੇਰੇ ਲਈ ਤੇ ਮੇਰੀ ਸੋਚ ਦੇ ਹੋਰ ਫਿਲਮ ਮੇਕਰਾਂ ਲਈ ਰਾਹ ਪੱਧਰਾ ਕਰ ਸਕਦੀ ਹੈ ਕਿਉਂਕਿ ਚੰਗੀਆਂ ਫਿਲਮਾਂ ਵੇਖਣ ਵਾਲੇ ਪੰਜਾਬੀ ਦਰਸ਼ਕ ਦੁਨੀਆਂ ਭਰ ‘ਚ ਵੱਸਦੇ ਹਨ ਮੈਨੂੰ ਉਨਾਂ ਤੇ ਯਕੀਨ ਹੈ , ਮੈਂ ਇਹ ਫਿਲਮ ਉਨਾਂ ਲੋਕਾਂ ਲਈ ਹੀ ਬਣਾਈ ਹੈ , ਮੇਰਾ ਸਿਨੇਮਾ ਅਲਗ ਤਰਾਂ ਦਾ ਹੈ ਤੇ ਸਦਾ ਅਲਗ ਹੀ ਰਹੇਗਾ , ਮੈਨੂੰ ਭੀੜ ਦਾ ਹਿੱਸਾ ਬਣਨ ਦਾ ਚਾਅ ਨਹੀਂ ਹੈ , ਮੈਂ ਆਪਣੇ ਵਿੱਤ ਅਨੁਸਾਰ ਕੋਸ਼ਿਸ਼ਾਂ ਕਰਦਾ ਰਹਾਂਗਾ ” ਇਹ ਸ਼ਬਦ ਹਨ ਪੰਜਾਬ ਦੀ ਮਿੱਟੀ ਨਾਲ ਡੂੰਘੇ ਜੁੜੇ ਹੋਏ ਪ੍ਰਸਿੱਧ ਗੀਤਕਾਰ ਲੇਖਕ ਅਮਰਦੀਪ ਸਿੰਘ ਗਿੱਲ ਦੇ ਜੋ ਫਿਲਮ ” ਸੁੱਤਾ ਨਾਗ ” ਨਾਲ ਹੁਣ ਡਾਇਰੈਕਟਰ ਵੀ ਬਣ ਗਏ ਹਨ ।

ਫਿਲਮ ” ਸੁੱਤਾ ਨਾਗ ” ਪ੍ਰਸਿੱਧ ਪੰਜਾਬੀ ਲੇਖਕ ਸਾਹਿਤ ਅਕਾਦਮੀ ਅਵਾਰਡ ਜੇਤੂ ਮਰਹੂਮ ਰਾਮ ਸਰੂਪ ਅਣਖੀ ਦੀ ਇੱਕ ਪੁਰਾਣੀ ਕਹਾਣੀ ਤੇ ਅਧਾਰਿਤ ਹੈ । ਇਸ ਫਿਲਮ ਦੀ ਸ਼ੂਟਿੰਗ ਪਿਛਲੇ ਦਿਨੀਂ ਰਾਜਸਥਾਨ ਦੇ ਪੰਜਾਬ ਨਾਲ ਲਗਦੇ ਇਲਾਕਿਆਂ ‘ਚ ਕੀਤੀ ਗਈ । ਫਿਲਮ ਦੇ ਮੁੱਖ ਅਦਾਕਾਰ ਨੇ ਕੁੱਲ ਸਿੱਧੂ , ਰਾਜ ਜੋਸ਼ੀ , ਗੁਰਨਾਮ ਸਿੱਧੂ , ਦਰਸ਼ਨ ਘਾਰੂ , ਰੰਗ ਹਰਜਿੰਦਰ ਢਿੱਲਵਾਂ , ਧਰਮਿੰਦਰ ਕੌਰ , ਸ਼ਗਨ ਸਿੰਘ ਰਾਠੀ , ਸੁਹਜਦੀਪ ਬਰਾੜ ਅਤੇ ਬੇਬੀ ਨਾਦੀਆ ਸਿੰਘ । ਇਹ ਸਾਰੇ ਅਦਾਕਾਰ ਰੰਗ-ਮੰਚ ਦੇ ਮੰਝੇ ਹੋਏ ਅਦਾਕਾਰ ਹਨ ਫਿਲਮ ”ਚ ਜੀਤੋ ਦਾ ਮੁੱਖ ਪਾਤਰ ਨਿਭਾਉਣ ਵਾਲੀ ਅਭਿਨੇਤਰੀ ਕੁੱਲ ਸਿੱਧੂ ਪਹਿਲਾਂ ” ਅੰਨੇ ਘੋੜੇ ਦਾ ਦਾਨ ” ‘ਚ ਬੀਰੋ ਦਾ ਅਹਿਮ ਕਿਰਦਾਰ ਨਿਭਾਅ ਚੁੱਕੀ ਹੈ । ਕੈਮਰਾ ਪਰਮਿੰਦਰ ਸਿੰਘ ਦਾ ਹੈ , ਚੀਫ ਅਸਿਸਟੈਂਟ ਡਾਇਰੈਕਟਰ ਹੈ ਪ੍ਰੇਮ ਸਿੱਧੂ ।

ਅਮਰਦੀਪ ਸਿੰਘ ਗਿੱਲ ਮੁਤਾਬਿਕ ਇਸ ਫਿਲਮ ਦਾ ਕਥਾਨਕ ਸਿਰਫ ਰਾਮ ਸਰੂਪ ਅਣਖੀ ਦੀ ਕਹਾਣੀ ਤੇ ਅਧਾਰਿਤ ਹੈ ਇਹ ਫਿਲਮ ਉਸ ਕਹਾਣੀ ਦੀ ਹੂਬਹੂ ਨਕਲ ਨਹੀਂ ਹੈ । ਫਿਲਮ ਦਾ ਸਕਰੀਨ-ਪਲੇਅ , ਡਾਇਲਾਗ ਅਮਰਦੀਪ ਸਿੰਘ ਗਿੱਲ ਨੇ ਆਪ ਲਿਖੇ ਹਨ । ਇਹ ਫਿਲਮ ਤਖਤ ਹਜ਼ਾਰਾ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਹੈ ।

ਅਮਰਦੀਪ ਮੁਤਾਬਿਕ ਇਸ ਫਿਲਮ ਵਿੱਚ ਅੱਜ ਤੋਂ ਪੰਜਾਹ ਸਾਲ ਪੁਰਾਣੇ ਪੰਜਾਬ ਨੂੰ ਚਿਤਰਣ ਦੀ ਕੋਸ਼ਿਸ਼ ਕੀਤੀ ਗਈ ਹੈ , ਨਵੀਂ ਪੀੜੀ ਨੂੰ ਆਪਣੇ ਸਭਿਆਚਾਰ ਤੋਂ ਜਾਣੂੰ ਕਰਵਾਉਣਾਂ ਵੀ ਇਸ ਫਿਲਮ ਦਾ ਮਕਸਦ ਹੈ , ਇਸ ਲਈ ਬਹੁਤ ਮੇਹਨਤ ਕੀਤੀ ਗਈ ਹੈ ।ਇਸ ਫਿਲਮ ਦਾ ਵਰਲਡ ਪ੍ਰੀਮੀਅਰ ਸਤਾਰਾਂ ਤੋਂ ਵੀਹ ਮਈ 2013 ਤੱਕ ਚਲਣ ਵਾਲੇ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਟੋਰਾਂਟੋ ਵਿਖੇ ਹੋ ਰਿਹਾ ਹੈ ਉਸ ਤੋਂ ਬਾਅਦ ਇਹ ਫਿਲਮ ਇੰਟਰ ਨੈਸ਼ਨਲ ਸ਼ਾਰਟ ਫਿਲਮ ਫੈਸਟੀਵਲ ‘ਚ ਭੇਜੀ ਜਾਵੇਗੀ , ਇੰਡੀਆ ਵਿੱਚ ਇੱਕ ਪ੍ਰਮੁੱਖ ਪੰਜਾਬੀ ਚੈਨਲ ਤੇ ਵੀ ਦਿਖਾਈ ਜਾਵੇਗੀ ।

ਗਿੱਲ ਅਨੁਸਾਰ ਦੁਨੀਆਂ ਭਰ ਦੇ ਪੰਜਾਬੀਆਂ ਵੱਲੋਂ ਬਹੁਤ ਹੀ ਉਤਸਾਹ ਜਨਕ ਹੁੰਗਾਰਾ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ‘ਚ ਦੇਸ਼ ਵਿਦੇਸ਼ ਦੇ ਹੋਰ ਟੀ.ਵੀ. ਚੈਨਲ ਵੀ ਇਸ ਫਿਲਮ ਨੂੰ ਵਿਖਾ ਸਕਦੇ ਹਨ । ਇਸ ਫਿਲਮ ਦੇ ਫੇਸਬੁੱਕ ਪੇਜ਼ ਤੇ ਬਾਕੀ ਸਾਰੀ ਜਾਣਕਾਰੀ ਉਪਲੱਬਧ ਹੈ । ਇਸ ਫਿਲਮ ਤੋਂ ਬਾਅਦ ਗਿੱਲ ਦਾ ਸੁਪਨਾ ਹੋਰ ਪੰਜਾਬੀ ਕਹਾਣੀਆਂ ਅਤੇ ਨਾਵਲਾਂ ਤੇ ਫਿਲਮਾਂ ਬਣਾਉਣ ਦਾ ਹੈ ।
 
Last edited:

[JUGRAJ SINGH]

Prime VIP
Staff member
suttanaagmovie005-1.jpg


suttanaagmovie002-1.jpg


suttanaagmovie001-1.jpg


suttanaagmovie003-1.jpg


suttanaagmovie004-1.jpg


suttanaagmovie006-1.jpg
 
Top