Lyrics Tuttda Na Te Ki Hunda - Harbhajan Shera

JUGGY D

BACK TO BASIC
ਸੋਚੀਂ ਨਾ ਗੱਲ ਵਿਚਾਰੀਂ ਨਾ, ਆਪਣੇ ਵੱਲ ਝਾਤੀ ਮਾਰੀਂ ਨਾ..
ਸੋਚੀਂ ਨਾ ਗੱਲ ਵਿਚਾਰੀਂ ਨਾ, ਆਪਣੇ ਵੱਲ ਝਾਤੀ ਮਾਰੀਂ ਨਾ..
ਮੈਂ ਪੰਛੀ ਜਦ ਵੀ ਉੱਡੀਆ ਤਾਂ..
ਮੈਂ ਪੰਛੀ ਜਦ ਵੀ ਉੱਡੀਆ ਤਾਂ, ਹਰ ਰੀਝ ਪੁਗਾਉਣੀ ਚਾਹੁੰਦਾ ਸੀ...
ਹਰ ਰੀਝ ਪੁਗਾਉਣੀ ਚਾਹੁੰਦਾ ਸੀ...
ਦਿਲ ਟੁੱਟਦਾ ਨਾ ਤਾਂ ਕੀ ਹੁੰਦਾ, ਮੈਂ ਚੰਨ ਨੂੰ ਪਾਉਣਾ ਚਾਹੁੰਦਾ ਸੀ..
ਮੈਂ ਚੰਨ ਨੂੰ ਪਾਉਣਾ ਚਾਹੁੰਦਾ ਸੀ..

ਪਾਣੀ ਵਿਚ ਮਿੱਟੀ ਖੁਰ ਜਾਂਦੀ, ਸੋਹਣੀ ਦਾ ਕਿੱਸਾ ਪੜਿਆ ਸੀ...
ਸੋਹਣੀ ਦਾ ਕਿੱਸਾ ਪੜਿਆ ਸੀ...
ਉਸ ਕੋਲ ਘੜਾ ਇਕ ਕੱਚਾ ਸੀ, ਉਸ ਪਾਸੇ ਸਾਗਰ ਚੜਿਆ ਸੀ..
ਉਸ ਪਾਸੇ ਸਾਗਰ ਚੜਿਆ ਸੀ..
ਇਹ ਜਾਣਦੀਆਂ ਮੈਂ ਡੁੱਬ ਜਾਣਾ...੨, ਕਿਸਮਤ ਅਜ਼ਮਾਉਣੀ ਚਾਹੁੰਦਾ ਸੀ...
ਦਿਲ ਟੁੱਟਦਾ ਨਾ ਤਾਂ ਕੀ ਹੁੰਦਾ, ਮੈਂ ਚੰਨ ਨੂੰ ਪਾਉਣਾ ਚਾਹੁੰਦਾ ਸੀ..੨

ਅੱਖੀਆਂ ਦੇ ਆਖੇ ਲੱਗ ਕੇ ਮੈਂ, ਜਦ ਆਪਣੇ ਹੋਸ਼ ਭੁਲਾ ਬੈਠਾ...
ਜਦ ਆਪਣੇ ਹੋਸ਼ ਭੁਲਾ ਬੈਠਾ...
ਫੇਰ ਇਕ ਕੱਖਾਂ ਦੀ ਕੁੱਲੀ ਸੀ, ਮੈਂ ਉਹਨੂੰ ਵੀ ਅੱਗ ਲਾ ਬੈਠਾ...
ਮੈਂ ਉਹਨੂੰ ਵੀ ਅੱਗ ਲਾ ਬੈਠਾ...
ਮੈਂ ਵੀ ਉੱਚੀਆਂ ਲੋਕਾਂ ਵਾਗੂਂ....੨, ਇਕ ਮਹਿਲ ਬਣਾਉਣਾ ਚਾਹੁੰਦਾ ਸੀ..੨
ਦਿਲ ਟੁੱਟਦਾ ਨਾ ਤਾਂ ਕੀ ਹੁੰਦਾ, ਮੈਂ ਚੰਨ ਨੂੰ ਪਾਉਣਾ ਚਾਹੁੰਦਾ ਸੀ..੨

"ਕੁਲਵੰਤ" ਜਦੋਂ ਮੁੜ ਤੱਕਦਾ ਹਾਂ, ਮੈਂ ਲੰਘ ਚੁੱਕੀਆਂ ਦਹਿਲਿਜ਼ਾਂ ਨੂੰ...
ਮੈਂ ਲੰਘ ਚੁੱਕੀਆਂ ਦਹਿਲਿਜ਼ਾਂ ਨੂੰ...
ਕਦੇ ਹੱਸ ਲੈਨਾਂ, ਕਦੇ ਰੋ ਲੈਨਾਂ, ਕਰ ਯਾਦ ਅਵੱਲੀਆਂ ਰੀਝਾਂ ਨੂੰ...
ਕਰ ਯਾਦ ਅਵੱਲੀਆਂ ਰੀਝਾਂ ਨੂੰ...
ਮੈਂ ਮਾਰੂਥਲ ਦੇ ਰੇਤੇ ਵਿਚ...੨, ਗੁਲਾਬ ਉਗਾਉਣਾ ਚਾਹੁੰਦਾ ਸੀ...੨
ਦਿਲ ਟੁੱਟਦਾ ਨਾ ਤਾਂ ਕੀ ਹੁੰਦਾ, ਮੈਂ ਚੰਨ ਨੂੰ ਪਾਉਣਾ ਚਾਹੁੰਦਾ ਸੀ..
ਮੈਂ ਚੰਨ ਨੂੰ ਪਾਉਣਾ ਚਾਹੁੰਦਾ ਸੀ..
ਮੈਂ ਚੰਨ ਨੂੰ ਪਾਉਣਾ ਚਾਹੁੰਦਾ ਸੀ..


Song - ♥ Tuttda na Te Ki Hunda
Singer - Harbhajan Shera
 
Top