Lyrics ਹੋਰ ਲੱਭ ਲਈ - ਸਨੀ ਸੋਢੀ - ਬੰਟੀ ਰਾਮਗੜ੍ਹ ਭੁੱਲਰ (Punjabi Verson)

ਗੀਤ - ਹੋਰ ਲੱਭ ਲਈ
ਗਾਇਕ - ਸਨੀ ਸੋਢੀ
ਗੀਤਕਾਰ - ਬੰਟੀ ਰਾਮਗੜ੍ਹ ਭੁੱਲਰ
ਸੰਗੀਤ - ਆਰ. ਗੁਰੂ
ਕੰਪਨੀ - ਗੋਇਲ ਮਿਊਜਿਕ

ਭਾਵੇਂ ਲੰਡਨ ਤੂੰ ਜਾਹ ਭਾਵੇਂ ਜਾਹ ਅਮਰੀਕਾ
ਪਰ ਯਾਰਾਂ ਦੇ ਵੀ ਰਾਹ ਵਿੱਚ ਬਣ ਨਾ ਅੜੀਕਾ੦
ਲਾਈ ਲੱਗ ਤੂੰ ਵਾਧੇ ਦੇ ਅਸੀ ਪੱਕੇ
ਨੀ ਯਾਰਾਂ ਨੇ ਤਾਂ ਹੋਰ ਲੱਭ ਲੀ ਖਾਂਦੀ ਰਹਿ ਤੂੰ ਜੀਹਦੇ ਨਾਂ ਖਾਣੇ ਧੱਕੇ

ਹੁਣ ਲੰਘਦੀ ਏ ਮੂੰਹ ਤੇ ਰੁਮਾਲ ਜਿਹਾ ਲੈ ਕੇ
ਕਦੇ ਪੱਥਦੀ ਸੀ ਪਾਥੀਆਂ ਤੂੰ ਵਾੜੇ ਵਿੱਚ ਬਹਿ ਕੇ
ਪਾਉਦੀਂ ਹੁੰਦੀ ਸੀ ਮੱਝਾਂ ਨੂੰ ਆਪ ਪੱਠੇ
ਨੀ ਯਾਰਾਂ ਨੇ ਤਾਂ ਹੋਰ ਲੱਭ ਲੀ ਖਾਂਦੀ ਰਹਿ ਤੂੰ ਜੀਹਦੇ ਨਾਂ ਖਾਣੇ ਧੱਕੇ

ਤੈਨੂੰ ਲੰਡੂ ਜਹੇ ਵਲੈਤੀ ਦਾ ਕੀ ਰਿਸ਼ਤਾ ਏ ਆਇਆ
ਉਹੋ ਰੈਂਟਲ ਸੀ ਬੀਬਾ ਜਿਹੜੀ ਗੱਡੀ ਸੀ ਲਿਆਇਆ
ਤੂੰ ਸਾਡੇ ਸਾਇਕਲ ਤੋਂ ਮਾਰ ਗਈ ਛੜੱਪੇ
ਨੀ ਯਾਰਾਂ ਨੇ ਤਾਂ ਹੋਰ ਲੱਭ ਲੀ ਖਾਂਦੀ ਰਹਿ ਤੂੰ ਜੀਹਦੇ ਨਾਂ ਖਾਣੇ ਧੱਕੇ

ਤੂੰ ਏ ਲਾਰੇ ਲਾਉਣ ਵਾਲੀ ਪਰ ਸੋਢੀ ਤੇਰਾ ਢੀਠ
ਬੰਟੀ ਰਾਮਗੜ੍ਹ ਭੁੱਲਰ ਦਾ ਲਿਖੇ ਹੁਣ ਗੀਤ
ਰੱਬ ਸੁਣਦਾ ਉਹਨਾਂ ਦੀ ਜਿਹੜੇ ਸੱਚੇ
ਨੀ ਯਾਰਾਂ ਨੇ ਤਾਂ ਹੋਰ ਲੱਭ ਲੀ ਖਾਂਦੀ ਰਹਿ ਤੂੰ ਜੀਹਦੇ ਨਾਂ ਖਾਣੇ ਧੱਕੇ

ਨੀ ਯਾਰਾਂ ਨੇ ਤਾਂ ਹੋਰ ਲੱਭ ਲੀ ਖਾਂਦੀ ਰਹਿ ਤੂੰ ਜੀਹਦੇ ਨਾਂ ਖਾਣੇ ਧੱਕੇ
 

[JUGRAJ SINGH]

Prime VIP
Staff member
Re: ਹੋਰ ਲੱਭ ਲਈ - ਸਨੀ ਸੋਢੀ - ਬੰਟੀ ਰਾਮਗੜ੍ਹ ਭੁੱਲਰ (Punjabi Vers

tfssss
 
Top