Lyrics Punjab - Manmohan Waris by Surjit Patar

JUGGY D

BACK TO BASIC

ਇਹ ਪੰਜਾਬ ਕੋਈ ਨਿਰਾ ਜੁਗਾਫ਼ੀਆ ਨਹੀਂ,
ਇਹ ਇੱਕ ਰੀਤ, ਇੱਕ ਗੀਤ, ਇਤਿਹਾਸ ਵੀ ਹੈ।
ਗੁਰੂਆਂ,ਰਿਸ਼ੀਆਂ ਤੇ ਸੂਫ਼ੀਆਂ ਸਿਰਜਿਆ ਏ,
ਇਹ ਇੱਕ ਫ਼ਲਸਫ਼ਾ ਸੋਚ ਅਹਿਸਾਸ ਵੀ ਹੈ।
ਕਿੰਨੇ ਝੱਖੜਾਂ ,ਤੂਫ਼ਾਨਾ ਚੋਂ ਲੰਘਿਆ ਏ,
ਇਹਦਾ ਮੁੱਖੜਾ ਕੁੱਝ ਕੁੱਝ ਉਦਾਸ ਵੀ ਹੈ।
ਇੱਕ ਦਿਨ ਸ਼ਾਨ ਇਸਦੀ ਸੂਰਜ ਵਾਂਗ ਚਮਕੂ,
ਮੇਰੀ ਆਸ ਹੈ, ਅਰਦਾਸ ਵੀ ਹੈ॥

ਅੱਜ ਰਾਵੀ ਤੇ ਝਨਾਂ ਦੀਆਂ ਛੱਲਾਂ
ਏਦਾਂ ਕਰਦੀਆਂ ਬਿਆਸਾ ਨਾਲ਼ ਗੱਲਾਂ
ਏਸ ਬੰਨੇ ਓਸ ਬੰਨੇ ਅੱਜ ਸਾਰਾ ਜੱਗ ਮੰਨੇ
ਹੱਟੀ ਭੱਠੀ ਦਰਵਾਜ਼ੇ, ਖੇਤੀਂ ਖੂਹੀਂ ਚੰਨੇ ਬੰਨੇ
ਸਤਲੁਜ ਤੋਂ ਲੈ ਜੇਹਲਮ ਤੀਕਣ, ਜੇਹਲਮ ਤੋਂ ਲੈ ਸਤਲੁਜ ਤੀਕਣ
ਤੇਰੀ ਝਾਂਜਰ ਛਣਕੇ।
ਤੂੰ ਰਾਣੀ ਪੰਜ ਦਰਿਆਵਾਂ ਦੀ ਕਿਓਂ ਰਹੇਂ ਤੂੰ ਗੋਲੀ ਬਣਕੇ
ਤੂੰ ਬੋਲੀ ਪੰਜ ਦਰਿਆਵਾਂ ਦੀ ਕਿਓਂ ਰਹੇਂ ਤੂੰ ਗੋਲੀ ਬਣਕੇ

ਤੈਨੂੰ ਇਸ ਧਰਤੀ ਨੇ ਸਾਜਿਆ ਏ,
ਤਾਰੀਖ ਨੇ ਸਾਜ ਨਵਾਜਿਆ ਏ,
ਤੈਨੂੰ ਸ਼ੇਖ਼ ਫ਼ਰੀਦ ਦੁਲਾਰਿਆ ਏ,
ਗੁਰੂ ਨਾਨਕ ਦੇਵ ਸੰਵਾਰਿਆ ਏ,
ਤੂੰ ਅੰਮੜੀ ਵਾਰਸ ਸ਼ਾਹ ਦੀ ਏਂ
ਤੇ ਬੁੱਲ੍ਹੇ ਬੇਪਰਵਾਹ ਦੀ ਏਂ,
ਪੀਲੂ ਤੇ ਕਾਦਰਯਾਰ ਤੇਰੇ,
ਹਾਸ਼ਮ ਤੇ ਬਰਖੁਰਦਾਰ ਤੇਰੇ
ਏਹੋ ਜਹੇ ਲਾਲਾਂ ਦੇ ਹੁੰਦਿਆਂ, ਕਿਉਂ ਨਾਂ ਰਹੇ ਤੂੰ ਤਣਕੇ॥
ਤੂੰ ਬੋਲੀ ਪੰਜ ਦਰਿਆਵਾਂ ਦੀ

ਸ਼੍ਰੀ ਗੁਰੂ ਗ੍ਰੰਥ ਦਿਆਂ ਸ਼ਬਦਾਂ ਵਿੱਚ ਲਿਸ਼ਕਣ ਤੇਰੇ ਮੋਤੀ,
ਸਰਵਰ ਦੇ ਵਿੱਚ ਸਰਗਮ ਹੋਕੇ, ਜਗਮਗ ਜਗਦੀ ਜੋਤੀ,
ਤੇਰੇ ਸਿਰ 'ਤੇ ਥਾਲ ਗਗਨ ਦਾ ਤਾਰੇ ਮੋਤੀ ਮਣਕੇ।
ਤੂੰ ਰਾਣੀ ਪੰਜ ਦਰਿਆਵਾਂ ਦੀ

ਤੇਰੀ ਧੂੜ ਬਰਾਬਰ ਵੀ ਨਾ ਰਾਜ ਮਹਿਲ ਦੇ ਤਗਮੇ,
ਪਾਣੀ ਦੇ ਵਿੱਚ ਤੇਰੀਆਂ ਤਰਜ਼ਾਂ ਪੌਣਾਂ ਦੇ ਵਿੱਚ ਨਗਮੇ,
ਤਾਜਾਂ ਦੀ ਮੁਹਤਾਜ ਰਹੀ ਨਾ ਕਦੀ ਅੰਮੜੀਏ ਬਣਕੇ
ਤੂੰ ਬੋਲੀ ਪੰਜ ਦਰਿਆਵਾਂ ਦੀ

ਤੇਰੇ ਬਾਗੀ ਪੈਰਾਂ ਨੂੰ ਜ਼ੰਜੀਰ ਕਿਸੇ ਜੇ ਪਾਈ,
ਉਹ ਵੀ ਬੰਦੀਖਾਨਿਆਂ ਵਿੱਚ ਤੂੰ ਸਾਜ਼ਾਂ ਵਾਂਗ ਵਜਾਈ,
ਹਾਰ, ਹਮੇਲਾਂ ਤੋਂ ਤੇਗਾਂ ਤੱਕ ਏਹੀ ਲੋਹਾ ਖਣਕੇ।
ਤੂੰ ਰਾਣੀ ਪੰਜ ਦਰਿਆਵਾਂ ਦੀ ਕਿਓਂ ਰਹੇਂ ਤੰੂ ਗੋਲੀ ਬਣਕੇ॥
ਤੂੰ ਬੋਲੀ ਪੰਜ ਦਰਿਆਵਾਂ ਦੀ ਕਿਓਂ ਰਹੇਂ ਤੂੰ ਗੋਲੀ ਬਣਕੇ
ਅੱਜ ਰਾਵੀ ਤੇ ਝਨਾਂ ਦੀਆਂ ਛੱਲਾਂ,
ਛੱਲਾਂ ਹੋ ਏਦਾਂ ਕਰਦੀਆਂ ਬਿਆਸਾ ਨਾਲ਼ ਗੱਲਾਂ


ਮਨਮੋਹਨ ਵਾਰਿਸ
ਲੇਖਕ : ਸੁਰਜੀਤ ਪਾਤਰ :ttw
 
Top