Lyrics Phull - Rai Jhujhar

JUGGY D

BACK TO BASIC
ਕੋਈ ਪਹਿਲੇ ਪਹਿਲੇ ਪਿਆਰ ਦੀਆਂ.....
ਕੋਈ ਪਹਿਲੇ ਪਹਿਲੇ ਪਿਆਰ ਦੀਆਂ ਗੱਲਾਂ ਕਿੰਝ ਸਕਦੈ ਭੁੱਲ ਸੱਜਣਾਂ
ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇਰੇ ਵਲੋਂ ਭੇਜੇ ਫੁੱਲ ਸੱਜਣਾਂ........੨
ਬੇਸ਼ਕ ਇਹ ਫੁੱਲ ਮੁਰਝਾਏ ਨੇ ਪਰ ਮਹਿਕ ਹੈ ਆਉਂਦੀ ਯਾਦਾਂ ਚੋਂ
ਜ਼ਿੰਦਗੀ ਚੋਂ ਜਾਣੇ ਵਾਲਿਓਂ ਓਏ ਤੁਸੀਂ ਕਿਉਂ ਨੀ ਜਾਂਦੇ ਖਾਬਾਂ ਚੋਂ

ਨਾ ਮਰ ਹੁੰਦਾ ਨਾ ਜੀਅ ਹੁੰਦਾ, ਨਾ ਹੁੰਦਾ ਈ ਸਾਥੋਂ ਭੁੱਲ ਸੱਜਣਾਂ
ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇਰੇ ਵਲੋਂ ਭੇਜੇ ਫੁੱਲ ਸੱਜਣਾਂ...........੨

ਕਈ ਵਾਰ ਮੈਂ ਕੋਸ਼ਿਸ਼ ਕੀਤੀ ਕੇ ਇਹ ਖਤ ਵੀ ਤੇਰੇ ਪਾੜ ਦਿਆਂ
ਪਰ ਓਹ ਦਿਲ ਕਿਧਰੋਂ ਲੈ ਆਵਾਂ, ਜਿਸ ਦਿਲ ਨਾਲ ਕਹਿਰ ਗੁਜ਼ਾਰ ਦਿਆਂ

ਤੇਰੀ ਹੱਸਦੀ ਹੱਸਦੀ ਫੋਟੋ ਤੇ, ਮੇਰੇ ਅੱਥਰੂ ਜਾਂਦੇ ਡੁੱਲ ਸੱਜਣਾਂ
ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇਰੇ ਵਲੋਂ ਭੇਜੇ ਫੁੱਲ ਸੱਜਣਾਂ...........੨

ਅਸੀਂ ਬਿਨ ਤੇਰੇ ਕਿੰਝ ਵਸਦੇ ਆਂ, "ਜੰਡੂਸਿੰਘੇ" ਆ ਕੇ ਵੇਖ ਲਿਓ
ਤੁਸੀਂ ਦੋ ਪਲ ਬਹਿ ਕੇ ਕੋਲ ਸਾਡੇ, ਹੌਂਕਿਆਂ ਦੀ ਅੱਗ ਨੂੰ ਸੇਕ ਲਿਓ

ਤੇਰੇ ਸ਼ਹਿਰ ਦੀਆਂ ਰੁਸ਼ਨਾਈਆਂ ਨੇ, ਸਾਡਾ ਕੌਡੀ ਪਾਇਆ ਮੁੱਲ ਸੱਜਣਾਂ
ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇਰੇ ਵਲੋਂ ਭੇਜੇ ਫੁੱਲ ਸੱਜਣਾਂ...........੨

ਮੈਨੂੰ ਅੱਜ ਵੀ ਮਿਲਣ ਕਿਤਾਬਾਂ ਚੋਂ ਤੇਰੇ ਵਲੋਂ ਭੇਜੇ ਫੁੱਲ ਸੱਜਣਾਂ......

Song - Phull
Singer - Rai Jhujhar
 
Top