Lyrics Oh Cheej Bagani- G.S.Petar

JUGGY D

BACK TO BASIC
ਹੱਥਾਂ ਤੇ ਮਹਿੰਦੀ ਲਾ ਲਈ ਏ
ਹੱਥਾਂ ਤੇ ਮਹਿੰਦੀ ਲਾ ਲਈ ਏ, ਓਹਨੇ ਦੁਨੀਆਂ ਨਵੀਂ ਵਸਾ ਲਈ ਏ.
ਓਹ ਮਾਹੀ ਵਾਲੀ ਹੋ ਗਈ ਏ
ਮਾਹੀ ਵਾਲੀ ਹੋ ਗਈ ਏ, ਨਾ ਓਹਦੀ ਹੀ ਮਨਮਾਨੀ ਏ
ਨਾ ਓਹਦੇ ਬਾਰੇ ਸੋਚ ਦਿਲਾ, ਓਹ ਚੀਜ਼ ਬੇਗਾਨੀ ਏ................੨

ਕਿੰਨਾ ਚਿਰ ਤੇਰੀ ਰਹਿੰਦੀ ਓਹ, ਕੋਈ ਓਹਦੀ ਵੀ ਮਜ਼ਬੂਰੀ ਸੀ
ਤੈਨੂੰ ਛੱਡ ਕੇ ਜਾਣਾ ਬੇ-ਸਮਝਾ, ਹੁਣ ਓਹਦੇ ਲਈ ਜ਼ਰੂਰੀ ਸੀ......
ਜਿਹਨੂੰ ਛੱਡ ਗਈ ਛੱਡ ਗਈ ਕਹਿੰਨਾ ਏਂ
ਜਿਹਨੂੰ ਛੱਡ ਗਈ ਛੱਡ ਗਈ ਕਹਿੰਨਾ ਏਂ, ਓਹਦਾ ਹੋਰ ਕੋਈ ਦਿਲ ਜਾਨੀ ਏ
ਨਾ ਓਹਦੇ ਬਾਰੇ ਸੋਚ ਦਿਲਾ, ਓਹ ਚੀਜ਼ ਬੇਗਾਨੀ ਏ................੨

ਓਹ ਪਿਆਰ ਵੀ ਮੈਨੂੰ ਕਰਦੀ ਸੀ, ਤਾਹੀਂ ਮਰਜਾਨੀ ਆਉਂਦੀ ਸੀ
ਨਿੱਤ ਲਾ ਬਹਾਨਾ ਘਰ ਦਿਆਂ ਨੂੰ ਮੇਰੇ ਕੀਤੇ ਬੋਲ ਪਗਾਉਂਦੀ ਸੀ ......੨
ਕਿਵੇਂ ਮਾੜੀ ਓਹਨੂੰ ਆਖ ਦਿਆਂ.....
ਕਿਵੇਂ ਮਾੜੀ ਓਹਨੂੰ ਆਖ ਦਿਆਂ, ਸਾਡੀ ਓਹ ਪਿਆਰ ਨਿਸ਼ਾਨੀ ਏ
ਨਾ ਓਹਦੇ ਬਾਰੇ ਸੋਚ ਦਿਲਾ, ਓਹ ਚੀਜ਼ ਬੇਗਾਨੀ ਏ................੨

"ਕੁਲਵਿੰਦਰ ਰਾਮੇ ਵਾਲਾ' ਤਾਂ ਓਹਨੇ ਦਿਲ ਤੋਂ ਕਰ ਤਾ ਦੂਰ ਹੋਊ,
ਕਦੇ ਪਿੰਡ ਮੁੜਦੀ ਨੂੰ ਓਹਨੂੰ ਵੀ ਪਰ ਆਉਂਦੀ ਯਾਦ ਜ਼ਰੂਰ ਹੋਊ.......੨
'ਗੁਰਦੀਪ ਕਿਸ਼ਨਪੂਰੇ' ਵਾਲਿਆ ਓਏ...
'ਗੁਰਦੀਪ ਕਿਸ਼ਨਪੂਰੇ' ਵਾਲਿਆ ਓਏ, ਓਹਨੂੰ ਭੁੱਲ ਜਾਣਾ ਕੁਰਬਾਨੀ ਏ
ਨਾ ਓਹਦੇ ਬਾਰੇ ਸੋਚ ਦਿਲਾ, ਓਹ ਚੀਜ਼ ਬੇਗਾਨੀ ਏ................੨

Song - Oh Cheej Bagani
Singer - G.S.Petar
 
Top