Lyrics ਖੁਆਬ - Love Diljit

[JUGRAJ SINGH]

Prime VIP
Staff member
ਤੱਕ ਤੇਨੂੰ ਸਾਹ ਮੇਨੂੰ ਲੱਗੇ ਸੀ ਪਿਆਰੇ,,
ਕਿਵੇਂ ਕਰੀਏ ਤੇਰੇ ਬਿੰਨਾਂ ਨੀ ਗੁਜ਼ਾਰੇ ,,
ਧੁੱਪੇ ਸੜਦੇ ਰਹੇ ਦੀਦ ਤੇਰੀ ਨੂੰ,,
ਕਾਸ਼ ਤੂੰ ਕਰ ਜੁਲਫਾਂ ਦੀ ਛਾਂ ਜਾਂਦੀ..
ਮੇਰੇ ਖੁਆਬਾਂ ਦੀਏ ਰਾਣੀਏ ,,
ਕਾਸ਼ ਕਿਤੇ ਜਿੰਦਗੀ 'ਚ ਆ ਜਾਂਦੀ ..
ਦਿਲ ਲਾਉਣ ਲੱਗਾ ਸੀ ਉੱਚੀਆਂ ਉਡਾਰੀਆਂ,,
ਉਦੋਂ ਗਾਲਾਂ ਵੀ ਬਾਪੂ ਦੀਆਂ ਲੱਗਣ ਪਿਆਰੀਆਂ,,
ਫੋਟੋ ਤੇਰੀ ਨੂੰ ਹਾਲ ਸੁਣਾਉਦੇਂ ਦਿਲ ਦਾ,,
ਕਾਸ਼ ਤੂੰ ਘੜੀ ਕੋਲ ਆਪ ਆ ਜਾਂਦੀ ,,
ਮੇਰੇ ਖੁਆਬਾਂ ਦੀਏ ਰਾਣੀਏ ,,
ਕਾਸ਼ ਕਿਤੇ ਜਿੰਦਗੀ 'ਚ ਆ ਜਾਂਦੀ ..
ਨਾਮ ਤੇਰਾ ਬੁੱਲੀਆਂ ਤੇ ਜੱਪਦਾ ਰਹਿੰਦਾ ਸੀ ,,
ਡਰਦਾ ਨਾ ਤੇਨੁੰ ਕੁੱਝ ਮੂਹੋੰ ਕਹਿੰਦਾ ਸੀ ,,
ਤਾਰੀਫ ਤੇਰੀ ਵਿੱਚ ਪੰਨੇ ਭਰਤੇ ਹਜ਼ਾਰ ਨੀ,,
ਕੋਈ ਇੱਕ ਅੱਧਾ ਪੜ ਤੂੰ ਸੁਣਾ ਜਾਂਦੀ ,,
ਮੇਰੇ ਖੁਆਬਾਂ ਦੀਏ ਰਾਣੀਏ ,,
ਕਾਸ਼ ਕਿਤੇ ਜਿੰਦਗੀ 'ਚ ਆ ਜਾਂਦੀ ..
"ਲਵ" ਹਲੇ ਵੀ ਓਥੇ ਜਿੱਥੇ ਸੀ ਕੱਲ ਨੀ ,,
ਭਾਵੇਂ ਰੁਖ ਸਮੇਂ ਦਾ ਏ ਚੈਂਜ ਤੇਰੇ ਵੱਲ ਨੀ ,,
ਸਾਨੂੰ ਫਾਰਮੂਲਾ ਭੁੱਲਣੇ ਦਾ ਆਇਆ ਨੀ,,
ਤੂੰ ਹੁਸ਼ਿਯਾਰ ਕੋਈ ਇੱਕ ਨੁਕਤਾ ਸਿਖਾ ਜਾਂਦੀ..
ਮੇਰੇ ਖੁਆਬਾਂ ਦੀਏ ਰਾਣੀਏ ,,
ਕਾਸ਼ ਕਿਤੇ ਜਿੰਦਗੀ 'ਚ ਆ ਜਾਂਦੀ ..
‪#‎ਲਵ_ਦਿਲਜੀਤ‬​
 
Top