Lyrics ਪਿਆਰ ਸਮਝੋਤੇ ਲਿਖ਼ਤ - Love Diljit

[JUGRAJ SINGH]

Prime VIP
Staff member
ਕੱਚੀ ਉਮਰ ਦਾ ਪਹਿਲਾ ਪਿਆਰ ਜੀ,,
ਸੋਹਣਾ-ਸੋਹਣਾ ਫਿਰ ਜਾਪੇ ਸੰਸਾਰ ਜੀ,,
ਹਰ ਕਿਸੇ ਨੁੂੰ ਨਹੀਂ ਮਿਲਦਾ ,,
ਰੂਹਾਂ ਦਾ ਯਾਰ ਵਾਈ ..
ਪਿੱਛੋਂ ਤਾਂ ਹੁੰਦੇ ਸਮਝੋਤੇ ,,
ਦਿਲੋਂ ਇੱਕ ਨਾਲ ਪਿਆਰ ਵਾਈ ..
ਨਵੇਂ-ਨਵੇਂ ਜੇ ਖੁਆਬ ਸਜਾਉਦਾਂ ਆ,,
ਬੰਦਾ ਅੰਬਰੀ ਉਡਾਰੀਆਂ ਲਾਉਦਾਂ ਆ,,
ਉਹਦੋ ਰੀਤਾਂ ਭੁੱਲ ਸੰਸਾਰ ਦੀਆਂ,,
ਰੱਬ ਬਣਾਉਦਾਂ ਯਾਰ ਵਾਈ ,,
ਪਿੱਛੋਂ ਤਾਂ ਹੁੰਦੇ ਸਮਝੋਤੇ,,
ਦਿਲੋਂ ਇੱਕ ਨਾਲ ਪਿਆਰ ਵਾਈ ..
ਇੱਕ ਵਾਰੀ ਜੇ ਠੋਕਰ ਲੱਗਜੇ ਭਾਰੀ,,
ਫਿਰ ਕਰਦੈ ਸਿਵਿਆਂ ਨੂੰ ਤਿਆਰੀ,,
ਉਹੀ ਸੱਚਾ ਯਾਰੋ ਬੱਚ ਜਾਂਦਾ,,
ਜਿਹਦੇ ਨਾਲ ਖੜਦੇ ਯਾਰ ਵਾਈ,,
ਪਿੱਛੋਂ ਤਾਂ ਹੁੰਦੇ ਸਮਝੋਤੇ ,,
ਦਿਲੋਂ ਇੱਕ ਨਾਲ ਪਿਆਰ ਵਾਈ ..
ਵਿਰਲਾ ਹੀ ਇਸ਼ਕ ਪੁਗਾਉਦਾਂ ਏ ,,
ਰੱਬ ਸਭ ਨੂੰ ਵਾਈ ਅਜਮਾਉਦਾਂ ਏ ,,
"ਲਵ" ਤਰ ਜਾਂਦੇ ਜੋ ਸੱਚੇ ਨੇ,,
ਜੁਦਾਈ ਤੂਫਾਨ ਮੰਨਦੇ ਹਾਰ ਨਹੀਂ,,
ਪਿੱਛੋਂ ਤਾਂ ਹੁੰਦੇ ਸਮਝੋਤੇ,,
ਦਿਲੋਂ ਇੱਕ ਨਾਲ ਪਿਆਰ ਵਾਈ ..
‪#‎ਲਵ_ਦਿਲਜੀਤ‬​
 
Top