Lyrics ਤੇਰੀ-ਮੇਰੀ ਟੁੱਟੀ...

Pardeep

๑۩۩๑┼●ℛŐŶ
ਆਹ ਲੈ ਫ਼ੜ ਆਪਣੀ ਤੂੰ,
ਮੁੰਦਰੀ ਸੰਭਾਲ ਨੀਂ..
ਤੇਰੀ-ਮੇਰੀ ਟੁੱਟੀ,
ਮੇਰਾ ਮੋੜਦੇ ਰੁਮਾਲ ਨੀਂ..||

ਜਿੰਨੇ ਵਾਅਦੇ ਕੀਤੇ,
ਕਦੇ ਕਰਕੇ ਨਿਭਾਏ ਨਾਂ..
ਕੱਲ ਨੂੰ ਉਡੀਕਦੇ ਆਂ,
ਕੱਲ ਤੇਰੀ ਆਏ ਨਾ..
ਕੱਲ-ਕੱਲ ਕਰਕੇ,
ਲੰਘਾਏ ਕਿੰਨੇ ਸਾਲ ਨੀਂ..
ਤੇਰੀ-ਮੇਰੀ ਟੁੱਟੀ,
ਮੇਰਾ ਮੋੜਦੇ ਰੁਮਾਲ ਨੀਂ..||

ਜਦੋਂ ਦੀ ਮੈਂ ਛੱਲੇ ਨਾਲ,
ਮੁੰਦਰੀ ਵਟਾਈ ਐ..
ਰੱਬ ਦੀ ਸੌਂਹ ਨੀਂਦ ਕਦੇ,
ਰੱਜ ਕਿ ਨਾਂ ਆਈ ਐ..
ਤੇਰੇ ਪਿੱਛੇ ਜੱਟ ਨੇਂ,
ਜਵਾਨੀ ਦਿੱਤੀ ਗਾਲ੍ਹ ਨੀਂ..
ਤੇਰੀ-ਮੇਰੀ ਟੁੱਟੀ,
ਮੇਰਾ ਮੋੜਦੇ ਰੁਮਾਲ ਨੀਂ..||

ਕੱਢ ਤੀ ਲਕੀਰ,
ਤੈਨੂੰ ਅੱਜ ਤੋਂ ਬੁਲਾਉਣਾਂ ਨੀਂ..
ਮਿੱਤਰਾਂ ਨੇਂ ਕੱਲ ਤੋਂ,
ਮੁਹੱਲੇ ਤੇਰੇ ਆਉਣਾ ਨੀਂ..
ਤੂੰ ਵੀ ਸਾਡਾ ਦਿਲ ਚੋਂ,
ਕੱਢ ਦੇ ਖਿਆਲ ਨੀਂ..
ਤੇਰੀ-ਮੇਰੀ ਟੁੱਟੀ,
ਮੇਰਾ ਮੋੜਦੇ ਰੁਮਾਲ ਨੀਂ..||
 
Top