Lyrics ਇੱਕ ਸ਼ੀਸ਼ਾ ਅਤੇ ਦੂਜਾ ਦਿਲ...

Pardeep

๑۩۩๑┼●ℛŐŶ
ਦਿਲ ਦੇ ਰਬਾਬ ਯਾਰੋ,
ਦੇਖੇ ਜੀਣੇ ਛੇੜ ਕੇ..
ਹੰਝੂ-ਹੰਝੂ ਹੋਏ,
ਖੂਹਾ ਅੱਖੀਆਂ ਦਾ ਗੇੜ ਕੇ..
ਲਾਟਾਂ ਤੇ ਪਤੰਗੇ ਸਭ,
ਨੱਚਦੇ ਮਜ਼ਬੂਰ ਨੇਂ..
ਇੱਕ ਸ਼ੀਸ਼ਾ ਅਤੇ ਦੂਜਾ ਦਿਲ,
ਦੋਵੇਂ ਟੁੱਟਦੇ ਜਰੂਰ ਨੇਂ..||

ਸੋਲ੍ਹ-ਜਿੰਦਾਂ ਦੀਵੇ ਜਦੋਂ,
ਪਿਆਰ ਦੇ ਜਗਾਉਂਦੀਆਂ..
ਵੈਰਣ-ਹਵਾਵਾਂ ਕਦੇ,
ਬਾਜ ਨਹੀਂਓ ਆਉਂਦੀਆਂ..
ਕਾਫ਼ਿਲੇ ਪਿਆਰ ਵਾਲੇ,
ਚੜ੍ਹਦੇ ਨਾਂ ਪੂਰ ਨੇਂ..
ਇੱਕ ਸ਼ੀਸ਼ਾ ਅਤੇ ਦੂਜਾ ਦਿਲ,
ਦੋਵੇਂ ਟੁੱਟਦੇ ਜਰੂਰ ਨੇਂ..||

ਅੱਖੀਆਂ ਦੇ ਆਖੇ ਲੱਗ,
ਜਿੰਦ ਨਾਂ ਗਵਾ ਲਿਓ..
ਦਰਿਆ ਕਿਨਾਰੇ ਕਿਤੇ,
ਘਰ ਨਾਂ ਬਣਾ ਲਿਓ..
ਪਾਣੀ ਦੀਆਂ ਛੱਲਾਂ ਵਿੱਚ,
ਸੌ-ਸੌ ਗਰੂਰ ਨੇਂ..
ਇੱਕ ਸ਼ੀਸ਼ਾ ਅਤੇ ਦੂਜਾ ਦਿਲ,
ਦੋਵੇਂ ਟੁੱਟਦੇ ਜਰੂਰ ਨੇਂ..||
 
Top