UNP

ਜ਼ਿੰਦਗੀ..ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,

Go Back   UNP > Contributions > Lyrics > Punjabi Lyrics

UNP Register

 

 
Old 25-Feb-2009
Pardeep
 
ਜ਼ਿੰਦਗੀ..ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,

ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਤੇਰੇ ਨੈਣਾਂ ਦੇ ਵਿੱਚ ਜੀਣਾਂ,
ਤੇ ਬਾਹਾਂ ਚ ਮਰਣਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਤੇਰੇ ਹਨ੍ਹੇਰੇ ਰਾਹਾਂ ਦੇ ਵਿੱਚ,
ਮੈਂ ਦੀਵਾ ਬਣ ਜਗ ਜਾਵਾਂ..
ਤੇਰੀ ਹਰ-ਇੱਕ ਪੀੜ ਦੇ ਗਲ ਮੈਂ,
ਤੈਥੋਂ ਪਹਿਲਾਂ ਲਗ ਜਾਵਾਂ..
ਤੇਰੀ ਛਾਂ ਲਈ ਤਪਦੇ ਥਲ ਵਿੱਚ,
ਰੁੱਖ ਬਣ ਖੜਨਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਜਿੱਥੋਂ ਲੰਘੇ ਤੇਰੇ ਰਾਹੀਂ,
ਮੈਂ ਫ਼ੁੱਲ ਬਣਕੇ ਵਿਛ ਜਾਵਾਂ..
ਆਪਣਾ ਹਰ-ਇੱਕ ਸੋਹਣਾਂ ਸੁਪਨਾਂ,
ਨੀਂਦ ਤੇਰੀ ਨਾਲ ਲਿਖ ਜਾਵਾਂ..
ਹਰ ਹਾਸਾ, ਮੁਸਕਾਨ ਤੇਰੀ ਦੇ,
ਨਾਂਵੇ ਕਰਣਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

ਗੰਗਾ-ਜਲ ਤੋਂ ਵੱਧ ਪਵਿੱਤਰ,
ਰੱਬ ਦੀ ਸੌਂਹ ਤੋਂ ਸੱਚਾ ਜੋ..
ਇੱਕੋ-ਵਾਅਦਾ ਹਾਂ ਮੈਂ ਕਰਦਾ,
ਮੌਤ ਨਾਲੋਂ ਵੀ ਪੱਕਾ ਜੋ..
ਹਰ-ਸੁੱਖ ਤੈਨੂੰ ਦੇਕੇ,
ਤੇਰਾ ਹਰ ਦੁੱਖ ਜਰਨਾਂ ਚਾਹੁੰਦਾ ਹਾਂ..
ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,
ਜ਼ਿੰਦਗੀ ਕਰਨਾਂ ਚਾਹੁੰਦਾ ਹਾਂ..||

 
Old 25-Feb-2009
jaggi633725
 
Re: ਜ਼ਿੰਦਗੀ..ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,

very nice

 
Old 18-May-2010
.::singh chani::.
 
Re: ਜ਼ਿੰਦਗੀ..ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,

nice tfs.....

 
Old 18-May-2010
Und3rgr0und J4tt1
 
Re: ਜ਼ਿੰਦਗੀ..ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ,

zindagi

Post New Thread  Reply

« ਰੱਬ ਦੀਆਂ ਸਾਂਭ ਸੌਗਾਤਾਂ... | ਕੱਲੀ-ਕੱਲੀ ਯਾਦ... »
X
Quick Register
User Name:
Email:
Human Verification


UNP