UNP

ਰੱਬ ਦੀਆਂ ਸਾਂਭ ਸੌਗਾਤਾਂ...

Go Back   UNP > Contributions > Lyrics > Punjabi Lyrics

UNP Register

 

 
Old 24-Feb-2009
sss_rc
 
Post ਰੱਬ ਦੀਆਂ ਸਾਂਭ ਸੌਗਾਤਾਂ...

ਸੱਜਣਾਂ ਸਦਾ ਨਹੀਂ ਰਹਿਣੇ ਮਾਪੇ,
ਬਾਕੀ ਗੱਲ ਸਮਝ ਲਈ ਆਪੇ..
ਬਹਿ ਮਨ ਨੂੰ ਸਮਝਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਇੱਕ ਥਾਲੀ ਚ ਰੋਟੀ ਖਾਂਦੇ,
ਨਿੱਕੇ ਹੁੰਦੇ ਵੀਰੇ..
ਵੱਡੇ ਹੋਵਣ ਜਾਣ ਵਿਆਹੇ,
ਜਾਂਦੇ ਬਦਲ ਵਤੀਰੇ..
ਜੇ ਆਵਣ ਭਲੇ ਘਰਾਂ ਦੀਆਂ ਧੀਆਂ,
ਰਹਿੰਦਾ ਵਿੱਚ ਤਫ਼ਾਕ ਹੈ ਜੀਆਂ..
ਖੁਦ ਦੀ ਸ਼ਾਨ ਵਧਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਥੋੜਾ ਜਿਹਾ ਦਿਲ ਵੱਡਾ ਕਰ ਲੈ,
ਕੋਈ ਫ਼ਰਕ ਨਹੀਂ ਪੈਣਾ..
ਲੱਖਾਂ ਐਥੋਂ ਗਏ ਸਿਕੰਦਰ,
ਸਭ ਕੁਝ ਐਥੇ ਰਹਿਣਾਂ..
ਕਿਉਂ ਨੀਅਤ ਰੱਖਦਾਂ ਖੋਟੀ,
ਖਾਣੀ ਦੋ-ਵੇਲੇ ਦੀ ਰੋਟੀ..
ਸੁੱਖ-ਚੈਨ ਨਾਲ ਖਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਜਿਸ ਘਰ ਦੇ ਵਿੱਚ,
ਹਾਸਾ ਤੇ ਇਤਬਾਰ ਨਹੀਂ ਹੁੰਦਾ..
ਵੱਡਿਆਂ ਅਤੇ ਬਜ਼ੁਰਗਾਂ ਦਾ,
ਸਤਿਕਾਰ ਨਹੀਂ ਹੁੰਦਾ..
ਉੱਥੇ ਕਦੇ ਨਾਂ ਬਰਕਤ ਪੈਂਦੀ,
ਨਾਂ ਹੀ ਰੱਬ ਦੀ ਰਹਿਮਤ ਰਹਿੰਦੀ..
ਗੱਲ ਖਾਨੇਂ ਵਿੱਚ ਪਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈਂ ਓਏ..||

ਪਿਛਲੇ ਸਮੇਂ ਵਿੱਚ ਝਾਤ ਮਾਰ ਲੈ,
ਗੱਲ ਹੈ ਸੱਜਣਾਂ ਪੱਕੀ..
ਜਿਸ ਘਰ ਧੀਆਂ ਜਿਆਦਾ ਜੰਮੀਆਂ,
ਉਸ ਘਰ ਕਰੀ ਤਰੱਕੀ..
ਧੀਆਂ ਵਰਗਾ ਦਾਨ ਨਾਂ ਕੋਈ,
ਐਵੇਂ ਦੁਨੀਆਂ ਜਾਂਦੀ ਰੋਈ..
ਧੀ ਨਾਂ ਮਾਰ-ਮੁਕਾ ਲਈਂ ਓਏ..
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ,
ਪੈਸਾ ਫ਼ੇਰ ਕਮਾ ਲਈ ਓਏ..||

 
Old 25-Feb-2009
jaggi633725
 
Re: ਰੱਬ ਦੀਆਂ ਸਾਂਭ ਸੌਗਾਤਾਂ...

nice.

 
Old 25-Feb-2009
chandigarhiya
 
Re: ਰੱਬ ਦੀਆਂ ਸਾਂਭ ਸੌਗਾਤਾਂ...

nice,,,,,,,,,,,,,

 
Old 26-Feb-2009
Preeto
 
Re: ਰੱਬ ਦੀਆਂ ਸਾਂਭ ਸੌਗਾਤਾਂ...

very nice..thanks

 
Old 27-Apr-2009
*HAPPY*
 
Re: ਰੱਬ ਦੀਆਂ ਸਾਂਭ ਸੌਗਾਤਾਂ...

very nice keep it up

 
Old 18-May-2010
.::singh chani::.
 
Re: ਰੱਬ ਦੀਆਂ ਸਾਂਭ ਸੌਗਾਤਾਂ...

nice tfs.....

 
Old 18-May-2010
Und3rgr0und J4tt1
 
Re: ਰੱਬ ਦੀਆਂ ਸਾਂਭ ਸੌਗਾਤਾਂ...

wahhhh

Post New Thread  Reply

« Tera Keho Jeha Panjab Billo... | ਜ਼ਿੰਦਗੀ..ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, »
X
Quick Register
User Name:
Email:
Human Verification


UNP