UNP

ਅੱਖ ਬੇ-ਕਦਰਾਂ ਨਾਲ ਲਾਈ...

Go Back   UNP > Contributions > Lyrics > Punjabi Lyrics

UNP Register

 

 
Old 22-Feb-2009
sss_rc
 
Post ਅੱਖ ਬੇ-ਕਦਰਾਂ ਨਾਲ ਲਾਈ...

ਸੁੰਨੜੀ ਛੱਡ ਕੇ ਤੁਰ ਗਿਆ ਰਾਹੀ,
ਵਾਹ ਸੱਜਣਾਂ ਤੇਰੀ ਬੇ-ਪ੍ਰਵਾਹੀ..
ਲੁੱਕ-ਲੁੱਕ ਰੋਣਾ ਪੈ ਗਿਆ,
ਅੱਖ ਬੇ-ਕਦਰਾਂ ਨਾਲ ਲਾਈ..||

ਮਾਹੀ ਕਰ ਗਿਆ ਵਾਅਦਾ ਆਵਣ ਦਾ,
ਨਾਂ ਆਪ ਆਇਆ-ਨਾਂ ਪੈਗਾਮ ਆਇਆ..
ਕੈਸਾ ਰੋਗ ਲੱਗਾ ਮੇਰੀ ਜ਼ਿੰਦੜੀ ਨੂੰ,
ਨਾਂ ਮੌਤ ਆਈ-ਨਾਂ ਅਰਾਮ ਆਇਆ..
ਸੁੱਖ-ਚੈਨ ਤੇ ਨੀਂਦ ਗਵਾਈ..
ਲੁੱਕ-ਲੁੱਕ ਰੋਣਾ ਪੈ ਗਿਆ,
ਅੱਖ ਬੇ-ਕਦਰਾਂ ਨਾਲ ਲਾਈ..||

ਜਿਸ ਦਿਨ ਦਾ ਮਾਹੀ ਵਿੱਛੜ ਗਿਆ,
ਮੈਨੂੰ ਸੌਣ ਦੇ ਚੇਤੇ ਭੁੱਲ ਗਏ ਨੇਂ..
ਅੱਖਾਂ ਮੁੜ-ਮੁੜ ਰਾਹਾਂ ਦੇਖ ਦੀਆਂ,
ਉਨ੍ਹਾਂ ਆਉਣ ਦੇ ਚੇਤੇ ਭੁੱਲ ਗਏ ਨੇਂ..
ਲੱਗੀਆਂ ਦਾ ਕੋਈ ਦਰਦ ਨਾਂ ਥੋੜਾ,
ਹੱਡੀਆਂ ਖਾਵੇ ਨਿੱਤ ਵਿਛੋੜਾ..
ਮੇਰਾ ਹੋ ਗਿਆ ਹਾਲ ਸ਼ੁਦਾਈ..
ਲੁੱਕ-ਲੁੱਕ ਰੋਣਾ ਪੈ ਗਿਆ,
ਅੱਖ ਬੇ-ਕਦਰਾਂ ਨਾਲ ਲਾਈ..||

ਆ ਸੱਜਣਾਂ ਕਿਤੇ ਰਲ੍ਹ-ਕੇ ਬਹੀਏ,
ਤੇ ਵਿਛੋੜੇ ਨੂੰ ਅੱਗ ਲਾਈਏ..
ਦਿਲ ਮੇਰੇ ਵਿੱਚ ਏ ਗਮ ਰਹਿੰਦਾ,
ਕਿਤੇ ਵਿੱਛੜੇ ਹੀ ਨਾਂ ਮਰ ਜਾਈਏ..
ਨੈਣ ਮਿਲਾ ਕੇ ਕਰ ਗਿਆਂ ਰੋਗੀ,
ਰਹਿ ਗਈ ਜ਼ਿੰਦੜੀ ਹੌਂਕਿਆਂ ਜੋਗੀ..
ਲਿਖੀ ਲੇਖਾਂ ਵਿੱਚ ਰੱਬ ਨੇਂ ਜੁਦਾਈ..
ਲੁੱਕ-ਲੁੱਕ ਰੋਣਾ ਪੈ ਗਿਆ,
ਅੱਖ ਬੇ-ਕਦਰਾਂ ਨਾਲ ਲਾਈ..||

 
Old 22-Feb-2009
jaggi633725
 
Re: ਅੱਖ ਬੇ-ਕਦਰਾਂ ਨਾਲ ਲਾਈ...

nice.

 
Old 22-Feb-2009
chandigarhiya
 
Re: ਅੱਖ ਬੇ-ਕਦਰਾਂ ਨਾਲ ਲਾਈ...

v nice..........

Post New Thread  Reply

« Babe Bhangra Punde Ne | ਇੱਕ ਸ਼ੀਸ਼ਾ ਅਤੇ ਦੂਜਾ ਦਿਲ... »
X
Quick Register
User Name:
Email:
Human Verification


UNP