Lyrics ਸਕੌਡਾ - ਰਣਜੀਤ ਬਾਵਾ - ਜੈਲਦਾਰ ਪਰਗਟ ਸਿੰਘ

ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਹ ਤੇ ਬਰਾਂਡਾ ਵੱਗਦਾ
ਦਿਲ ਕਰਦੈ ਸਕੌਡਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ
ਜਿਹਨੁ ਹੱਥ ਜੋੜ ਕਰੇਂ ਤਰਲੇ, ਬਾਪੂ ਦੱਸ ਓਹੋ ਬੰਦਾ ਕੌਣ ਸੀ
ਬਾਪੂ ਕਹਿੰਦਾ ਸੀ ਸਟਾਫ ਬੈਂਕ ਦਾ, ਲਿਆ ਨਿੱਕੀ ਦੇ ਵਿਆਹ ਲਈ ਲੋਨ ਸੀ
ਕਿਤੇ ਪੈਰਾਂ ਚ ਨਾ ਪੈਜੇ ਰੱਖਣੀ, ਪੈਂਦਾ ਰੱਖਣਾ ਧਿਆਨ ਪੱਗ ਦਾ
ਦਿਲ ਕਰਦੈ ਸਕੌਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ
ਕਦੀ ਕਦੀ ਮੇਰਾ ਦਿਲ ਕਰਦੈ, ਮੰਗ ਕਰਾਂ ਮੈਂ ਵੀ ਆਈ ਫੋਨ ਦੀ
ਉਂਜ ਲੈਣ ਨੂੰ ਤਾਂ ਲੈ ਵੀ ਲਵਾਂਗੇ ਪਰ ਲੋੜ ਕੀ ਐ ਤੰਗ ਹੋਣ ਦੀ
ਪੈਣ ਬਾਪੂ ਨੂ ਨਾ ਹੱਥ ਅੱਡਣੇ , ਉਂਜ ਫਿਕਰ ਨੀ ਮੈਨੂ ਜੱਗ ਦਾ
ਦਿਲ ਕਰਦੈ ਸਕੌਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ
ਇੱਕ ਲਾਲਿਆਂ ਨੇ ਜੱਟ ਖਾ ਲਿਆ, ਦੂਜਾ ਖਾ ਲਿਆ ਕਬੀਲਦਾਰੀਆਂ
ਜ਼ੈਲਦਾਰਾ ਦੇਖੀਂ ਡਿੱਗ ਨਾ ਪਵੀਂ, ਤੇਰੇ ਮੋਡੇ ਉੱਤੇ ਜ਼ਿੱਮੇਵਾਰੀਆਂ
ਬਾਜਾਂ ਵਾਲਿਆ ਬਚਾ ਲੀਂ ਡਿੱਗਨੋਂ, ਤੈਨੂ ਪਤਾ ਸਾਡੀ ਰਗ ਰਗ ਦਾ
ਦਿਲ ਕਰਦੈ ਸਕੌਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ
ਸਾਡਾ ਹੱਕ ਖੋਹਣ ਨੂ ਐ ਫਿਰਦਾ, ਸਾਡਾ ਆਪਣਾ ਈ ਚਾਚਾ ਅਤਰਾ
ਹੱਥੋਂ ਜਾਪਦੀ ਜ਼ਮੀਨ ਖੁੱਸਦੀ, ਹੋਇਆ ਰੋਟੀ ਟੁੱਕ ਨੂੰ ਵੀ ਖਤਰਾ
ਪੌਂਦਾ ਡਾਹਡਿਆਂ ਨੂ ਹੱਥ ਕੋਈ ਨਾ, ਮਾੜੇ ਬੰਦੇ ਨੂ ਹਰੇਕ ਠੱਗਦਾ
ਦਿਲ ਕਰਦੈ ਸਕੌਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ
ਬਾਵਾ ਮਿੰਨਤਾਂ ਹੈ ਪਿਆ ਕਰਦਾ, ਥੋਡੇ ਹੱਥ ਚ ਪੰਜਾਬ ਸਾਂਭ ਲਓ
ਕਿਤੇ ਚਿੱਟੀ ਹੀ ਨਾ ਕਰ ਛੱਡਿਓ, ਏਹੋ ਰਾਵੀ ਤੇ ਚਨਾਬ ਸਾਂਭ ਲਓ
ਪੁੱਤ ਮੋਏ ਨਹੀਓਂ ਫੇਰ ਲਭਣੇ , ਭੈੜਾ ਵੈਲ ਚੰਦਰੀ ਡਰੱਗ ਦਾ
ਦਿਲ ਕਰਦੈ ਸਕੌਡਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ
 
Top