Lyrics ਸੁਪਨਾ - ਗਿਪੀ ਗਰੇਵਾਲ

JUGGY D

BACK TO BASIC
ਚੰਨਾਂ ਈਦ ਦਿਆ ਚੰਨਾਂ.........੪
ਚੰਨਾਂ ਵੇ ਕਿਹੜੇ ਬੱਦਲਾਂ 'ਚ ਖੋ ਗਿਐਂ
ਸੁਪਨਾ ਈ ਹੋ ਗਿਐਂ.............੨
ਹਾਏ ਵੇ ..ਸੁਪਨਾ ਈ ਹੋ ਗਿਐਂ....
ਘੱਸ ਗਈਆਂ ਪੈਰਾਂ ਦੀਆਂ ਤਲੀਆਂ, ਪਿੰਡ ਤੇਰੇ ਦੀਆਂ ਛਾਣ ਕੇ ਗਲੀਆਂ
ਯਾਦ ਤੇਰੀ ਵਿਚ ਸੂਰਜ ਉਗੀਆ,ਯਾਦ ਤੇਰੀ ਵਿਚ ਸ਼ਾਮਾਂ ਢਲੀਆਂ
ਘੱਸ ਗਈਆਂ ਪੈਰਾਂ ਦੀਆਂ ਤਲੀਆਂ, ਪਿੰਡ ਤੇਰੇ ਦੀਆਂ ਛਾਣ ਕੇ ਗਲੀਆਂ
ਯਾਦ ਤੇਰੀ ਵਿਚ ਸੂਰਜ ਉਗੀਆ,ਯਾਦ ਤੇਰੀ ਵਿਚ ਸ਼ਾਮਾਂ ਢਲੀਆਂ
ਵੇ ਤੂੰ ਜਿਹੜੇ ਗੀਤ ਨੂੰ ਛੋਹ ਗਿਐਂ
ਸੁਪਨਾ ਈ ਹੋ ਗਿਐਂ.............੨
ਹਾਏ ਵੇ ..ਸੁਪਨਾ ਈ ਹੋ ਗਿਐਂ...

ਨੈਣ ਮੇਰੇ ਦਿਨ ਰਾਤੀਂ ਰੌਂਦੇ, ਉਮਰ ਹੰਡਾਂ ਲਈ ਦਰਦ ਲੁਕਾਉਂਦੇ
ਹਰ ਪਲ ਨੇ ਦਰਦਾਂ ਦੀਆਂ ਝੜੀਆਂ, ਦਿਲ ਦੇ ਕੱਚੜੇ ਕੋਠੇ ਚੋਂਦੇ
ਨੈਣ ਮੇਰੇ ਦਿਨ ਰਾਤੀਂ ਰੌਂਦੇ, ਉਮਰ ਹੰਡਾਂ ਲਈ ਦਰਦ ਲੁਕਾਉਂਦੇ
ਹਰ ਪਲ ਨੇ ਦਰਦਾਂ ਦੀਆਂ ਝੜੀਆਂ, ਦਿਲ ਦੇ ਕੱਚੜੇ ਕੋਠੇ ਚੋਂਦੇ
ਵੇ ਕਿਉਂ ਅੱਗ ਜ਼ੱਖਮਾਂ ਤੇ ਚੋਅ ਗਿਐਂ
ਸੁਪਨਾ ਈ ਹੋ ਗਿਐਂ.............੨
ਹਾਏ ਵੇ ..ਸੁਪਨਾ ਈ ਹੋ ਗਿਐਂ...

ਮੜੀ ਤੇਰੀ ਮੇਰਾ ਮੰਦਰ ਹੋ ਗਈ, ਹੁਸਨ ਹਵੇਲੀ ਖੰਡਹਰ ਹੋ ਗਈ
ਦੁਨੀਆਂ ਭਾਣੇ "ਰਾਜ ਕਾਕੜੇ",ਇਕ ਤਸਵੀਰ ਕਲੰਡਰ ਹੋ ਗਈ
ਮੜੀ ਤੇਰੀ ਮੇਰਾ ਮੰਦਰ ਹੋ ਗਈ, ਹੁਸਨ ਹਵੇਲੀ ਖੰਡਹਰ ਹੋ ਗਈ
ਦੁਨੀਆਂ ਭਾਣੇ "ਰਾਜ ਕਾਕੜੇ",ਇਕ ਤਸਵੀਰ ਕਲੰਡਰ ਹੋ ਗਈ
ਵੇ ਤੂੰ ਸਭ ਬੂਹੇ ਢੋਹ ਗਿਐਂ, ਸੁਪਨਾ ਹੀ ਹੋ ਗਿਐਂ
ਸੁਪਨਾ ਈ ਹੋ ਗਿਐਂ.............੨
ਹਾਏ ਵੇ ..ਸੁਪਨਾ ਈ ਹੋ ਗਿਐਂ...

Song - Supna
Singer - Gippy Grewal
 
Top