Lyrics ਜਾਨ - ਮਾਸਟਰ ਸਲੀਮ - ਦੀਪ ਅਲਾਚੌਰੀਆ - 2015 - Punjabi Font

[JUGRAJ SINGH]

Prime VIP
Staff member
ਦਿਲ ਦੇ ਨੇੜੇ ਹੋਵਣ ਜਿਹੜੇ
ਦਿਲ ਦੇ ਨੇੜੇ ਹੋਵਣ ਜਿਹੜੇ
ਦੁੱਖ ਹਜ਼ਾਰ ਦਿੰਦੇ ਨੇ ਕਦੇ-ਕਦੇ
ਕਦੇ-ਕਦੇ
ਕਦੇ-ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ

ਦੁਸ਼ਮਣ ਤੇ ਆਖਿਰ ਦੁਸ਼ਮਣ ਹੈ
ਡਰ ਲਗਦਾ ਹੈ ਤੇ ਯਾਰਾਂ ਤੋਂ
ਡਰ-ਡਰਕੇ ਉਠੀਏ ਰਾਤਾਂ ਨੂੰ
ਬਚ-ਬਚਕੇ ਲੰਘੀਏ ਹਾਰਾਂ ਤੋਂ

ਧੜਕਣ ਬਣਕੇ ਧੜਕ ਰਹੇ ਜੋ
ਜਿੰਦ ਸੂਲੀ ਚਾੜ ਦਿੰਦੇ ਨੇ
ਕਦੇ-ਕਦੇ,ਕਦੇ-ਕਦੇ
ਕਦੇ ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ

ਬੜੇ ਟੇਡੇ ਰਾਹ ਨੇ ਇਸ਼ਕੇ ਦੇ
ਇਥੇ ਪੈਰ-ਪੈਰ ਤੇ ਧੋਖੇ ਨੇ
ਕੋਈ ਵਿਰਲਾ ਸਿਰੇ ਚੜਾਉਂਦਾ ਏ
ਬਸ ਵਾਦੇ ਕਰਨੇ ਸੌਖੇ ਨੇ

ਜਿਹਨੂੰ ਵੇਖ-ਵੇਖਕੇ ਜਿਉਂਦੇ
ਹੰਜੂਆਂ ਵਿਚ ਖਾਰ ਦਿੰਦੇ ਨੇ
ਕਦੇ-ਕਦੇ, ਕਦੇ-ਕਦੇ
ਕਦੇ ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ
ਇਥੇ ਬੁਰੇ ਚ ਦੀਪ ਅਲਾਚੌਰੀਆ
ਛੱਡ ਜਾਂਦੇ ਨੇ ਹਮਸਾਏ
ਵੱਡ-ਵੱਡ ਖਾਂਦੇ ਪਲ ਕੀਮਤੀ
ਬੇਕਦਰਾਂ ਲੇਖੇ ਲਾਏ ਵੀ

ਦੀਪ ਜੋ ਹਸਦੇ ਘਰਾਂ ਨੂੰ ਬੇਕਦਰ
ਪਲਾਂ ਦੇ ਵਿਚ ਸਾੜ ਦਿੰਦੇ ਨੇ
ਕਦੇ-ਕਦੇ,ਕਦੇ-ਕਦੇ
ਕਦੇ ਕਦੇ ਜਾਨ ਤੋਂ ਪਿਆਰੇ ਮਾਰ ਦਿੰਦੇ ਨੇ
 
Top