Lyrics ਮਨਜੀਤ ਗਿੱਲ - 1984 ਭੁੱਲ ਕਦੇ ਨਾ - ਬਲਰਾਜ ਸਿੰਘ ਸਿੱਧੂ

[JUGRAJ SINGH]

Prime VIP
Staff member
ਸੁੰਨ ਜ਼ਿਹਨ ਹੋ ਜਾਂਦਾ ਹੈ, ਅੱਖਾਂ ਅੱਗੇ ਛਾਅ ਜਾਏ ਹਨੇਰਾ
ਕਰਕੇ ਯਾਦ ਚੁਰਾਸੀ ਨੂੰ, ਰਹੇ ਖੂਨ ਖੌਲਦਾ ਮੇਰਾ
ਰਿਸਦੇ ਦਿੱਲੀ ਦੰਗਿਆਂ ਦੇ, ਗੁੱਝੇ ਜ਼ਖਮ ਉਚੇੜੀ ਨਾ
ਸਾਡੇ ਅੰਦਰ ਲਾਵਾ ਰਿਜਦਾ, ਓਏ ਸਾਨੂੰ ਹੁਣ ਛੇੜੀਂ ਨਾ...

ਲਸ਼ਕਰ ਹਿੰਦ ਫੋਜਾਂ ਦਾ, ਚੜ੍ਹ ਪੰਜਾਬ 'ਤੇ ਆਇਆ
ਟੈਂਕਾਂ, ਬੰਬ, ਗੋਲੀਆਂ ਨਾਲ, ਸ੍ਰੀ ਅਕਾਲ ਤਖਤ ਨੂੰ ਢਾਇਆ,
ਕੌਮ ਉਹ ਮਰ ਜਾਂਦੀ, ਸਾਂਭੇ ਇਤਿਹਾਸ ਨੂੰ ਜਿਹੜੀ ਨਾ...
ਸਾਡੇ ਅੰਦਰ ਲਾਵਾ ਰਿਜਦਾ, ਓਏ ਸਾਨੂੰ ਹੁਣ ਛੇੜੀਂ ਨਾ...

ਨੀਲਾ ਤਾਰਾ ਸੀ ਸੱਜਰਾ, ਗਿਆ ਵਰਤ ਨਵੰਬਰ ਭਾਣਾ,
ਕਰ ਮੌਤ ਦਾ ਤਾਂਡਵ ਤੇ ਉੱਤੇ ਬਿਆਨ ਦਾਗ ਇਹ ਜਾਣਾ,
ਸਾਰੀ ਧਰਤੀ ਕੰਬ ਜਾਂਦੀ, ਵੱਡਾ ਰੁੱਖ ਉਖੇੜੀਂ ਨਾ...
ਸਾਡੇ ਅੰਦਰ ਲਾਵਾ ਰਿਜਦਾ, ਓਏ ਸਾਨੂੰ ਹੁਣ ਛੇੜੀਂ ਨਾ...

ਇਕ ਪ੍ਰਾਣੀ ਦੇ ਬਦਲੇ, ਖੂਨ ਦੀ ਹੋਲੀ ਖੇਡੀ ਵੱਡੀ,
ਫੜ੍ਹ ਨਿਰਦੋਸ਼ ਜ਼ਿਬਹਾ ਕੀਤੇ, ਕਸਰ ਕੋਈ ਨਾ ਛੱਡੀ,
ਤੱਕ ਘਾਣ ਮਨੁੱਖਤਾ ਦਾ, ਅੱਖ ਨਮ ਹੋਈ ਕਿਹੜੀ ਨਾ...

ਸਜ਼ਾ ਦੋਸ਼ੀ ਜੇ ਪਾਉਂਦੇ, ਮੈਨੂੰ ਰੋਸ ਨਹੀਂ ਸੀ ਕੋਈ
ਇਨਸਾਫ ਦੀ ਦੇਵੀ ਵੀ, ਪੱਟੀ ਬੰਨ੍ਹ ਖਾਮੋਸ਼ ਕਿਉਂ ਹੋਈ
ਬਲਰਾਜ ਸਿੱਖ ਲੀਡਰਾਂ ਦੀ, ਜੇ ਬਹਿੰਦੀ ਬੇੜੀ ਨਾ...
ਸਾਡੇ ਅੰਦਰ ਲਾਵਾ ਰਿਜਦਾ, ਓਏ ਸਾਨੂੰ ਹੁਣ ਛੇੜੀਂ ਨਾ...
 
Top