Mere Maula

Goku

Prime VIP
Staff member
ਮੇਰੀ ਅਰਜ਼ ਤੇਰੇ ਅੱਗੇ ਦੇਵੀਂ ਵਰ ਮੇਰੇ ਮੌਲਾ
ਤੇਰਾ ਨਾਮ ਨਾ ਵਿੱਸਰੇ, ਨਾ ਤੇਰਾ ਦਰ ਮੇਰੇ ਮੌਲਾ,
ਧਰਤੀ ਦੇ ਬਾਸ਼ਿੰਦਿਆਂ ਨੂੰ ਜਲ ਦੀ ਕਮੀ ਨਾ ਆਵੇ
ਸਭ ਦੇ ਚੁੱਲਿਆ ਚ ਅਗਨੀ ਬਲਦੀ ਕਰ ਮੇਰੇ ਮੌਲਾ,
ਮੈਨੂੰ ਸ਼ਾਇਰੀ ਦਾ ਵਰ ਦੇਈ ਤੇ ਸੁਰ ਦਾ ਗਿਆਨ ਦੇਈ
ਸਿਰ ਤੇ ਤਾਜ ਤੂੰ ਫ਼ਨਕਾਰ ਵਾਲਾ ਧਰ ਮੇਰੇ ਮੌਲਾ,
"ਦੇਬੀ" ਉੱਤੇ ਵੱਡਾ ਆਖਰੀ ਅਹਿਸਾਣ ਇਹ ਕਰੀ
ਮੇਰੇ ਨਾਲ਼ੋਂ ਪਹਿਲਾ ਮੈਂ ਜਾਵੇ ਮਰ ਮੇਰੇ ਮੌਲਾ....
 
Top