ਤੁਰ ਗਿਆ ਪੁੱਤ ਪਰਦੇਸੀਂ

ਤੁਰ ਗਿਆ ਪੁੱਤ ਪਰਦੇਸੀਂ
ਤੜਫੇ ਮਾਂ ਵਿਚਾਰੀ,
ਜਿਵੇਂ ਪੰਛੀ ਉਡਣ ਪਿਛੋਂ
... ਟਾਹਣੀ ਕੰਬਦੀ ਏ,
ਸੁਟਦੀ ਅਥਰੂ
ਸਮਝੇ ਆਪ ਨੂੰ ਕਰਮਾਂ ਮਾਰੀ,
ਜਦ ਵੀ ਯਾਦਾਂ ਵਾਲੇ
ਰਾਹ ਦੇ ਵਿਚੋਂ ਲੰਘਦੀ ਏ,
ਭਾਵੇਂ ਬੈਠਾ "ਕੁਲਾਰ"
ਓਸ ਤੋਂ ਦੂਰ ਬੜਾ
ਫਿਰ ਵੀ ਕਰ ਅਰਦਾਸਾਂ
ਏਹਦੀਆਂ ਸੁਖਾਂ ਮੰਗਦੀ ਏ


 
Top