ਦੀਵਾਲੀ

ਖੁਸ਼ੀਆਂ ਵੰਡਦੀ ਹੈ ਫਿਰ ਰਾਤ ਕਾਲ੍ਹੀ ,
ਹਰ ਸਾਲ ਆਉਦੀ ਹੈ ਜਦੋਂ ਦੀਵਾਲੀ ।

ਲੋਕੀ ਕਰਦੇ ਨੇ ਘਰਾਂ ਦੀ ਸਫਾਈ ,
ਰਹਿੰਦੀ ਬਜਾਰਾਂ ਚੋਂ ਮਸਤੀ ਛਾਈ ।
ਹਰ ਥਾਂ ਰੌਣਕ ਹੁੰਦੀ ਹੈ ਬਾਹਲੀ....

ਬੱਚਿਆਂ ਦੇ ਚਾਅ ਨਹੀਂ ਸੰਭਾਲੇ ਜਾਂਦੇ ,
ਸਭ ਰਲ-ਮਿਲ ਕੇ ਦੀਪ ਨੇ ਜਲਾਂਦੇ ।
ਕੋਈ ਲੜ੍ਹੀ ਚਲਾਏ ਪਟਾਕਿਆਂ ਵਾਲੀ...

ਸਾਨੂੰ ਇਤਿਹਾਸ ਨਾਲ ਹੈ ਇਹ ਜੋੜਦੀ,
ਗਿੱਲ ਬੁਰੇ ਕੰਮਾਂ ਤੋਂ ਵੀ ਇਹ ਹੈ ਮੋੜਦੀ ।
ਕਰੀਏ ਹਰ ਧੀ-ਭੈਣ ਦੀ ਰਖਵਾਲੀ....
ਹਰ ਸਾਲ ਆਉਦੀ ਹੈ ਜਦੋਂ ਦੀਵਾਲੀ ।
 
Top