ਹਿਨਾ ਸਿੱਧੂ ਦੇ ਵਿਸ਼ਵ ਰਿਕਾਰਡ ਨੂੰ ਮਿਲੀ ਮਾਨਤਾ

[JUGRAJ SINGH]

Prime VIP
Staff member
ਪਟਿਆਲਾ. ਚਹਿਲ
29 ਜਨਵਰੀ p ਭਾਰਤ ਦੀ ਪਹਿਲੀ ਔਰਤ ਵਿਸ਼ਵ ਚੈਂਪੀਅਨ ਨਿਸ਼ਾਨੇਬਾਜ਼ ਹਿਨਾ ਸਿੱਧੂ ਦੇ ਆਲਮੀ ਰਿਕਾਰਡ ਨੂੰ ਕੌਮਾਂਤਰੀ ਨਿਸ਼ਾਨੇਬਾਜ਼ੀ ਸਪੋਰਟਸ ਫੈਡਰੇਸ਼ਨ ਵੱਲੋਂ ਮਾਨਤਾ ਮਿਲ ਗਈ ਹੈ | ਸ਼ਾਹੀ ਸ਼ਹਿਰ ਪਟਿਆਲਾ ਦੀ ਜੰਮਪਲ ਹਿਨਾ ਸਿੱਧੂ ਨੇ 10 ਨਵੰਬਰ 2013 ਨੂੰ ਮਿਊਨਿਖ (ਜਰਮਨੀ) 'ਚ ਹੋਏ ਵਿਸ਼ਵ ਕੱਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ 203.8 ਅੰਕਾਂ ਨਾਲ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ | ਸ: ਰਾਜਵੀਰ ਸਿੰਘ ਸਿੱਧੂ ਤੇ ਸ੍ਰੀਮਤੀ ਰਮਿੰਦਰ ਕੌਰ ਸਿੱਧੂ ਦੀ ਸਪੁੱਤਰੀ ਹਿਨਾ ਸਿੱਧੂ ਏਅਰ ਪਿਸਟਲ ਮੁਕਾਬਲੇ 'ਚ ਆਲਮੀ ਚੈਂਪੀਅਨ ਬਣਨ ਵਾਲੀ ਭਾਰਤ ਦੀ ਪਹਿਲੀ ਔਰਤ ਬਣੀ ਸੀ | ਹੁਣ ਉਸ ਦੇ ਰਿਕਾਰਡ ਨੂੰ ਆਲਮੀ ਮਾਨਤਾ ਮਿਲਣ ਨਾਲ ਉਸ ਦੀ ਪ੍ਰਾਪਤੀ ਹੋਰ ਵੀ ਮਾਣਮੱਤੀ ਬਣ ਗਈ | ਜ਼ਿਕਰਯੋਗ ਹੈ ਕਿ ਪਹਿਲਾਂ ਏਅਰ ਪਿਸਟਲ ਮੁਕਾਬਲਿਆਂ ਦੌਰਾਨ ਕੁਆਲੀਫਾਇੰਗ ਦੌਰ ਰਾਹੀਂ ਫਾਈਨਲ 'ਚ ਪੁੱਜਣ 'ਤੇ ਨਿਸ਼ਾਨੇਬਾਜ਼ੀ ਦੇ ਕੁਆਲੀਫਾਇੰਗ ਦੌਰ ਦੇ ਅੰਕ ਅਤੇ ਫਾਈਨਲ ਮੁਕਾਬਲੇ ਵਿਚ 10 ਨਿਸ਼ਾਨਿਆਂ ਦੇ ਅੰਕ ਜੁੜ ਕੇ ਜੇਤੂ ਦਾ ਫੈਸਲਾ ਹੁੰਦਾ ਸੀ, ਪਰ ਕੌਮਾਂਤਰੀ ਨਿਸ਼ਾਨੇਬਾਜ਼ੀ ਸਪੋਰਟਸ ਫੈਡਰੇਸ਼ਨ ਨੇ ਨਵੇਂ ਨਿਯਮਾਂ ਮੁਤਾਬਿਕ ਕੁਆਲੀਫਾਇੰਗ ਦੌਰ ਦੇ ਅੰਕ ਸਿਰਫ ਫਾਈਨਲ 'ਚ ਪੁੱਜਣ ਲਈ ਮੰਨੇ ਜਾਂਦੇ ਹਨ ਅਤੇ ਫਾਈਨਲ ਵਿਚ ਨਿਸ਼ਾਨੇਬਾਜ਼ਾਂ ਨੂੰ 20 ਨਿਸ਼ਾਨੇ ਲਾਉਣ ਦਾ ਮੌਕਾ ਮਿਲਦਾ ਹੈ | ਜਿਨ੍ਹਾਂ ਦੌਰਾਨ ਹਿਨਾ ਸਿੱਧੂ ਨੇ 13 ਵਾਰ ਪੂਰੇ ਸਹੀ ਨਿਸ਼ਾਨੇ ਲਗਾ ਕੇ 10-10 ਅੰਕ ਹਾਸਲ ਕੀਤੇ ਸਨ | ਕੌਮਾਂਤਰੀ ਫੈਡਰੇਸ਼ਨ ਨੇ ਨਵੇਂ ਨਿਯਮਾਂ ਅਨੁਸਾਰ ਹੋਏ ਮੁਕਾਬਲਿਆਂ ਦੀ ਘੋਖ ਪੜਤਾਲ ਕਰਕੇ ਹਿਨਾ ਸਿੱਧੂ ਦੇ ਖਿਤਾਬ ਨੂੰ ਹੋਰ ਵੀ ਅਹਿਮੀਅਤ ਦਿੰਦੇ ਹੋਏ ਉਸ ਨੂੰ ਵਿਸ਼ਵ ਰਿਕਾਰਡ ਦਾ ਦਰਜਾ ਦੇ ਦਿੱਤਾ ਹੈ |
 
Top