ਹਾਰ ਦੇ ਟੋਏ 'ਚੋਂ ਨਿਕਲੀ ਟੀਮ ਇੰਡੀਆ

Android

Prime VIP
Staff member

ਮੈਲਬਰਨ, 3 ਫਰਵਰੀ- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਦੂਸਰਾ ਟੀ20 ਮੈਚ ਆਖਿਰਕਾਰ ਭਾਰਤ ਨੇ ਜਿੱਤ ਹੀ ਲਿਆ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 131 ਰਨ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤ ਨੇ 2 ਵਿਕਟ 'ਤੇ ਆਖਰੀ 2 ਗੇਂਦਾਂ ਰਹਿੰਦੇ ਹਾਸਿਲ ਕਰ ਲਿਆ।

ਵਿਦੇਸ਼ੀ ਜ਼ਮੀਨ 'ਤੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿਚ ਲਗਾਤਾਰ 15 ਹਾਰ ਝੱਲਣ ਦੇ ਬਾਅਦ ਟੀਮ ਇੰਡੀਆ ਨੇ ਗੇਂਦਬਾਜ਼ਾਂ ਅਤੇ ਫੀਲਡਰਾਂ ਦੇ ਸੰਕਲਪ ਭਰੇ ਪ੍ਰਦਰਸ਼ਨ ਦੇ ਬਾਅਦ ਓਪਨਰ ਗੌਤਮ ਗੰਭੀਰ ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਆਸਟ੍ਰੇਲੀਆ ਨੂੰ ਅੱਜ ਦੂਸਰੇ ਟਵੰਟੀ-20 ਮੈਚ ਵਿਚ 8 ਵਿਕਟ ਨਾਲ ਮਾਤ ਦੇ ਕੇ ਜਿੱਤ ਦਾ ਸਵਾਦ ਚਖ ਹੀ ਲਿਆ। ਭਾਰਤ ਨੇ ਇਸ ਦੇ ਨਾਲ ਹੀ 2 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ।
ਭਾਰਤ ਨੇ ਮੈਲਬਰਨ ਕ੍ਰਿਕਟ ਮੈਦਾਨ 'ਤੇ ਆਸਟ੍ਰੇਲੀਆ ਨੂੰ 19.4 ਓਵਰ ਵਿਚ 131 ਰਨ ਬਣਾ ਕੇ ਰਾਹਤ ਭਰੀ ਜਿੱਤ ਹਾਸਿਲ ਕਰ ਲਈ ਅਤੇ 5 ਫਰਵਰੀ ਤੋਂ ਸ਼ੁਰੂ ਹੋ ਰਹੀ ਤਿਕੋਣੀ ਇਕ ਦਿਨਾ ਲੜੀ ਲਈ ਆਪਣਾ ਆਤਮ ਵਿਸ਼ਵਾਸ ਵਧਾ ਲਿਆ।

ਭਾਰਤ ਵੱਲੋਂ ਗੌਤਮ ਗੰਭੀਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 60 ਗੇਂਦਾਂ ਵਿਚ 56 ਰਨ ਬਣਾਏ। ਇਸ ਤੋਂ ਇਲਾਵਾ ਵਰਿੰਦਰ ਸਹਿਵਾਗ ਨੇ 23 ਅਤੇ ਵਿਰਾਟ ਕੋਹਲੀ ਨੇ 31 ਰਨ ਬਣਾਏ। ਕਪਤਾਨ ਮਹਿੰਦਰ ਸਿੰਘ ਧੋਨੀ 4 ਰਨ ਬਣਾ ਕੇ ਅਜੇਤੂ ਰਹੇ।

ਇਸ ਤੋਂ ਪਹਿਲਾਂ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਮੈਲਬਰਨ ਕ੍ਰਿਕਟ ਮੈਦਾਨ 'ਤੇ ਅੱਜ ਭਾਰਤ ਨਾਲ ਖੇਡੇ ਜਾ ਰਹੇ ਦੂਸਰੇ ਟੀ20 ਮੈਚ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ । ਆਸਟ੍ਰੇਲੀਆ ਨੇ ਭਾਰਤ ਖਿਲਾਫ ਦੂਸਰੇ ਟਵੰਟੀ-20 ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 131 ਰਨ ਬਣਾਏ। ਆਸਟ੍ਰੇਲੀਆ ਵੱਲੋਂ ਆਰੋਨ ਫਿੰਚ ਨੇ 36 ਜਦੋਂ ਕਿ ਮੈਥਿਊ ਵਾਡੇ ਨੇ 32 ਰਨ ਦੀ ਪਾਰੀ ਖੇਡੀ। ਭਾਰਤ ਵੱਲੋਂ ਪ੍ਰਵੀਣ ਕੁਮਾਰ ਅਤੇ ਰਾਹੁਲ ਸ਼ਰਮਾ ਨੇ 2-2 ਵਿਕਟ ਝਟਕੇ।
 

evenborn

Member
This is the part of games. If we have guts for accept winners and then also keep the guts for accept the lossers.
 
Top