ਸਰ ਤੇ ਗੱਭਰ ਦੇ ਜਲਵੇ ਨਾਲ ਭਾਰਤ ਸੈਮੀਫਾਈਨਲ 'ਚ

Gill Saab

Yaar Malang
ਲੰਡਨ - ਜ਼ਬਰਦਸਤ ਫਾਰਮ ਵਿਚ ਖੇਡ ਰਹੇ ਗੱਭਰ ਦੇ ਨਾਂ ਨਾਲ ਮਸ਼ਹੂਰ ਸ਼ਿਖਰ ਧਵਨ (ਅਜੇਤੂ 102) ਦੇ ਲਗਾਤਾਰ ਦੂਸਰੇ ਸੈਂਕੜੇ ਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਰ ਰਵਿੰਦਰ ਜਡੇਜਾ (36 ਦੌੜਾਂ 'ਤੇ ਪੰਜ ਵਿਕਟਾਂ) ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਅੱਜ ਆਸਾਨੀ ਨਾਲ ਅੱਠ ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਭਾਰਤ ਨੇ ਜਡੇਜਾ ਦੇ ਕੈਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੂੰ 9 ਵਿਕਟਾਂ 'ਤੇ 233 ਦੌੜਾਂ 'ਤੇ ਰੋਕਣ ਤੋਂ ਬਾਅਦ 39.1 ਓਵਰ ਵਿਚ ਦੋ ਵਿਕਟਾਂ 'ਤੇ 236 ਦੌੜਾਂ ਬਣਾ ਕੇ ਗਰੁੱਪ-ਬੀ ਵਿਚ ਲਗਾਤਾਰ ਦੂਸਰੀ ਜਿੱਤ ਦੇ ਨਾਲ ਆਖਰੀ ਚਾਰ ਵਿਚ ਸਥਾਨ ਬਣਾ ਲਿਆ। ਭਾਰਤ ਦੀ ਇਸ ਜਿੱਤ ਨਾਲ ਉਸਦਾ ਪੁਰਾਣਾ ਵਿਰੋਧੀ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ।
ਗਰੁੱਪ-ਬੀ ਤੋਂ ਸੈਮੀਫਾਈਨਲ ਵਿਚ ਜਾਣ ਵਾਲੀ ਦੂਸਰੀ ਟੀਮ ਦਾ ਫੈਸਲਾ 14 ਜੂਨ ਨੂੰ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ਮੁਕਾਬਲੇ ਨਾਲ ਹੋਵੇਗਾ। ਟੀਮ ਇੰਡੀਆ ਦੀ ਲਗਾਤਾਰ ਦੂਸਰੀ ਜਿੱਤ ਤੋਂ ਬਾਅਦ ਪਾਕਿਸਤਾਨ ਵਿਚਾਲੇ 15 ਜੂਨ ਨੂੰ ਹੋਣ ਵਾਲਾ ਮੁਕਾਬਲਾ ਹੁਣ ਨਤੀਜੇ ਦੇ ਲਿਹਾਜ ਨਾਲ ਰਸਮੀ ਰਹਿ ਗਿਆ ਹੈ।
ਸ਼ਿਖਰ ਨੇ ਦੱਖਣੀ ਅਫਰੀਕਾ ਵਿਰੁੱਧ ਪਿਛਲੇ ਮੈਚ ਵਿਚ 114 ਦੌੜਾਂ ਬਣਾਈਆਂ ਸਨ ਤੇ ਹੁਣ ਵੈਸਟਇੰਡੀਜ਼ ਵਿਰੁੱਧ ਦਿੱਲੀ ਦੇ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਅਜੇਤੂ 102 ਦੌੜਾਂ ਬਣਾਈਆਂ।
ਸ਼ਿਖਰ ਤੇ ਰੋਹਿਤ ਸ਼ਰਮਾ (52) ਨੇ ਲਗਾਤਾਰ ਦੂਸਰੇ ਮੈਚ ਵਿਚ ਸੈਂਕੜੇ ਵਾਲੀ ਸਾਂਝੇਦਾਰੀ ਨਿਭਾਈ। ਸ਼ਿਖਰ ਤੇ ਰੋਹਿਤ ਨੇ 15.3 ਓਵਰਾਂ ਵਿਚ 101 ਦੌੜਾਂ ਜੋੜੀਆਂ। ਸ਼ਿਖਰ ਨੇ ਫਿਰ ਦਿਨੇਸ਼ ਕਾਰਤਿਕ (ਅਜੇਤੂ 51) ਨਾਲ ਤੀਸਰੀ ਵਿਕਟ ਦੀ ਅਜੇਤੂ ਸਾਂਝੇਦਾਰੀ ਵਿਚ 19.1 ਓਵਰ ਵਿਚ 109 ਦੌੜਾਂ ਜੋੜੀਆਂ।
ਭਾਰਤੀ ਪਾਰੀ ਵਿਚ ਮੀਂਹ ਨੇ ਅੜਿੱਕਾ ਪਾਇਆ ਪਰ ਤਦ ਤਕ ਭਾਰਤ 35. 1 ਓਵਰ ਵਿਚ ਦੋ ਵਿਕਟਾਂ 'ਤੇ 204 ਦੌੜਾਂ ਬਣਾ ਕੇ ਡਕਵਰਥ ਲੂਈਸ ਨਿਯਮ ਦੀ ਗਣਨਾ ਵਿਚ ਕਾਫੀ ਅੱਗੇ ਸੀ। ਮੀਂਹ ਰੁਕਣ ਤੋਂ ਬਾਅਦ ਸ਼ਿਖਰ ਤੇ ਕਾਰਤਿਕ ਨੇ ਭਾਰਤ ਨੂੰ 40ਵੇਂ ਓਵਰ ਵਿਚ ਜਿੱਤ ਦੀ ਮੰਜ਼ਿਲ 'ਤੇ ਪਹੁੰਚਾ ਦਿੱਤਾ।
ਜਡੇਜਾ ਨੂੰ 'ਮੈਨ ਆਫ ਦਿ ਮੈਚ' ਐਲਾਨ ਕੀਤਾ ਗਿਆ।
 
Top