ਵਿਸ਼ਵਨਾਥਨ ਆਨੰਦ ਦੇ ਲਈ ਜਿਊਰਿਖ 'ਚ ਨਵੀਂ ਚੁਣੌਤੀ

[JUGRAJ SINGH]

Prime VIP
Staff member
ਜਿਊਰਿਖ. ਏਜੰਸੀ
29 ਜਨਵਰੀ p ਭਾਰਤ ਦੇ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਜਦੋਂ ਜਿਊਰਿਖ ਚੈਲੰਜ 'ਚ ਭਾਗ ਲੈਣਗੇ ਤਾਂ ਉਹ ਵਿਸ਼ਵ ਖਿਤਾਬ ਗਵਾਉਣ ਦੇ ਬਾਅਦ ਆਪਣੇ ਪਹਿਲੇ ਕਲਾਸੀਕਲ ਟੂਰਨਾਮੈਂਟ 'ਚ ਚੁਣੌਤੀਪੂਰਨ ਮੁਕਾਬਲਿਆਂ ਵਿਚ ਹੇਠਲੀ ਦਰਜਾਬੰਦੀ ਦੇ ਖਿਡਾਰੀ ਦੇ ਤੌਰ 'ਤੇ ਸ਼ੁਰੂਆਤ ਕਰਨਗੇ | ਇਸ ਛੋਟੇ ਜਿਹੇ ਟੂਰਨਾਮੈਂਟ ਦੇ ਵਿਚ 6 ਖਿਡਾਰੀਆਂ ਵਿਚਾਲੇ ਕੇਵਲ 5 ਬਾਜ਼ੀਆਂ ਖੇਡੀਆਂ ਜਾਣਗੀਆਂ, ਜਿਸ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਰਗੇ ਮਜ਼ਬੂਤ ਖਿਡਾਰੀ ਮੌਜੂਦ ਹਨ | ਮੈਗਨਸ ਤੋਂ ਵਿਸ਼ਵ ਚੈਂਪੀਅਨਸ਼ਿਪ 'ਚ ਹਾਰਨ ਤੋਂ ਬਾਅਦ ਆਨੰਦ ਦੇ ਲਈ ਇਹ ਨਵੀਂ ਚੁਣੌਤੀ ਹੋਵੇਗੀ | ਇਸ ਟੂਰਨਾਮੈਂਟ 'ਚ ਖੇਡਣ ਵਾਲੇ ਹੋਰਨਾਂ ਖਿਡਾਰੀਆਂ 'ਚ ਦੁਨੀਆ ਦੇ ਨੰਬਰ 2 ਆਰਮਾਨੀਆ ਦੇ ਲੇਵੋਨ ਅਰੋਨਿਯੇਨ, ਇਟਲੀ ਦੇ ਫੈਬਿਆਨੋ ਕਾਰੂਆਨਾ, ਅਮਰੀਕਾ ਦੇ ਹਿਕਾਰੂ ਨਾਕਾਮੂਰਾ ਅਤੇ ਇਜ਼ਰਾਇਲ ਦੇ ਬੋਰਿਸ ਗੈਲਫੇਂਡ ਹੋਣਗੇ | ਅਜਿਹਾ ਪਹਿਲੀ ਵਾਰ ਹੋਵੇਗਾ ਕਿ ਜਦੋਂ ਆਨੰਦ ਟੂਰਨਾਮੈਂਟ 'ਚ ਹੇਠਲੀ ਦਰਜਾਬੰਦੀ ਦੇ ਖਿਡਾਰੀ ਦੇ ਤੌਰ 'ਤੇ ਸ਼ੁਰੂਆਤ ਕਰਨਗੇ |
 
Top