ਰੇਲਵੇ ਨੂੰ ਹਰਾ ਕੇ ਬੰਗਾਲ ਸੈਮੀਫਾਈਨਲ 'ਚ

[JUGRAJ SINGH]

Prime VIP
Staff member
ਕੋਲਕਾਤਾ- ਕਪਤਾਨ ਲਕਸ਼ਮੀਰਤਨ ਸ਼ੁਕਲਾ (45 ਦੌੜਾਂ 'ਤੇ 3 ਵਿਕਟਾਂ) ਦੀ ਅਗਵਾਈ ਵਿਚ ਅਪਾਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਮੇਜਬਾਨ ਬੰਗਾਲ ਨੇ ਰੇਲਵੇ ਨੂੰ ਰਣਜੀ ਟਰਾਫੀ ਕੁਆਰਟਰ ਫਾਈਨਲ ਦੇ ਪੰਜਵੇਂ ਤੇ ਆਖਰੀ ਦਿਨ ਐਤਵਾਰ ਨੂੰ 48 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਰੇਲਵੇ ਨੂੰ ਜਿੱਤ ਲਈ 271 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 83.3 ਓਵਰਾਂ ਵਿਚ 222 ਦੌੜਾਂ 'ਤੇ ਢੇਰ ਹੋ ਗਈ। ਮਹਿਮਾਨ ਟੀਮ ਨੇ ਤਿੰਨ ਵਿਕਟਾਂ 'ਤੇ 117 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੇ ਬਾਕੀ ਬੱਲੇਬਾਜ਼ 105 ਦੌੜਾਂ ਜੋੜ ਕੇ ਢਹਿ-ਢੇਰੀ ਹੋ ਗਈ। ਮੁਰਲੀ ਕਾਰਤਿਕ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ।
ਇਤਿਹਾਸਕ ਈਡਨ ਗਾਰਡਨ ਮੈਦਾਨ 'ਤੇ ਖੇਡੇ ਗਏ ਇਸ ਮੈਚ ਵਿਚ ਬੰਗਾਲ ਵਲੋਂ ਸ਼ੁਕਲਾ ਨੇ 15 ਓਵਰਾਂ ਵਿਚ 45 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਅਸ਼ੋਕ ਡਿੰਡਾ ਨੇ 77 ਦੌੜਾਂ 'ਤੇ ਦੋ ਵਿਕਟਾਂ, ਸੌਰਭ ਸਰਕਾਰ ਨੇ 22 ਦੌੜਾਂ 'ਤੇ ਦੋ ਵਿਕਟਾਂ ਤੇ ਸ਼ਿਵ ਪਾਲ ਨੇ 47 ਦੌੜਾਂ 'ਤੇ ਦੋ ਵਿਕਟਾਂ ਲਈਆਂ।
 
Top