ਭਾਰਤੀ ਮਹਿਲਾ ਟੀਮ ਨੇ ਜਿੱਤੀ ਲੜੀ

[JUGRAJ SINGH]

Prime VIP
Staff member
ਵਿਸ਼ਾਖਾਪਟਨਮ - ਲੈਫਟ ਆਰਮ ਸਪਿਨਰ ਗੌਹਰ ਸੁਲਤਾਨਾ (15 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਓਪਨਰ ਸਮਰਿਤੀ ਮੰਧਾਨਾ (51) ਦੇ ਬਿਹਤਰੀਨ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ 63 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤ ਨੇ ਸ਼੍ਰੀਲੰਕਾ ਨੂੰ 47.1 ਓਵਰਾਂ ਵਿਚ 140 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 39.3 ਓਵਰਾਂ ਵਿਚ 3 ਵਿਕਟਾਂ 'ਤੇ 143 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ। ਭਾਰਤ ਦੀ ਪੂਨਮ ਰਾਊਤ (38) ਤੇ ਮੰਧਾਨਾ (51) ਨੇ ਪਹਿਲੀ ਵਿਕਟ ਲਈ 74 ਦੌੜਾਂ ਜੋੜ ਕੇ ਟੀਚੇ ਨੂੰ ਆਸਾਨ ਬਣਾ ਦਿੱਤਾ। ਪੂਨਮ ਨੇ 7 ਚੌਕੇ ਤੇ ਮੰਧਾਨਾ ਨੇ 8 ਚੌਕੇ ਲਗਾਏ। ਕਪਤਾਨ ਮਿਤਾਲੀ ਰਾਜ ਨੇ ਅਜੇਤੂ 31 ਤੇ ਵਿਕਟਕੀਪਰ ਕਾਰੂ ਜੈਨ ਨੇ ਅਜੇਤੂ 19 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ 'ਤੇ ਪਹੁੰਚਾ ਦਿੱਤਾ।
 
Top