ਨਾ ਕੋਈ ਜਿੱਤਿਆ ਨਾ ਹਾਰਿਆ

Android

Prime VIP
Staff member
ਏਡੀਲੇਡ, 14 ਫਰਵਰੀ- ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਖੇਡੇ ਗਏ ਤਿਕੋਣੀ ਇਕ ਦਿਨਾ ਲੜੀ ਦੇ 5ਵੇਂ ਮੈਚ ਦਾ ਨਤੀਜਾ ਵੀ ਕਾਫੀ ਸ਼ਾਨਦਾਰ ਰਿਹਾ। ਇਹ ਮੈਚ ਟਾਈ ਰਿਹਾ। ਮੈਚ ਵਿਚ 237 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ ਵੀ 9 ਵਿਕਟ ਗਵਾ ਕੇ 236 ਰਨ ਹੀ ਬਣਾਏ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ 58 ਰਨ ਦੀ ਅਜੇਤੂ ਪਾਰੀ ਖੇਡੀ।

ਇਸ ਤੋਂ ਇਲਾਵਾ ਗੌਤਮ ਗੰਭੀਰ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਸੈਂਕੜੇ ਤੋਂ ਖੁੰਝ ਗਏ। ਉਹ 106 ਗੇਂਦਾਂ ਵਿਚ 91 ਰਨ ਬਣਾ ਕੇ ਆਉਟ ਹੋਏ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰਾਂ ਵਿਚ 9 ਵਿਕਟ ਦੇ ਨੁਕਸਾਨ 'ਤੇ 236 ਰਨ ਬਣਾਏ।

ਸ਼੍ਰੀਲੰਕਾ ਵੱਲੋਂ ਚੰਡੀਮਲ ਨੇ 81 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਨਾਲ ਹੀ ਜੈਵਰਧਨੇ ਨੇ ਵੀ 43 ਦੋੜਾਂ ਦਾ ਯੋਗਦਾਨ ਦਿੱਤਾ। ਭਾਰਤੀ ਟੀਮ ਵਿਚ ਅੱਜ ਦੇ ਮੈਚ ਲਈ 2 ਤਬਦੀਲੀਆਂ ਗਈਆਂ ਹਨ। ਰੋਟੇਸ਼ਨ ਨੀਤੀ ਦੀ ਤਹਿਤ ਵਰਿੰਦਰ ਸਹਿਵਾਗ ਨੂੰ ਅਰਾਮ ਦਿੱਤਾ ਗਿਆ ਹੈ, ਜਦੋਂ ਕਿ ਸਚਿਨ ਤੇਂਦੁਲਕਰ ਦੀ ਵਾਪਸੀ ਹੋਈ ਹੈ। ਤਜ਼ਰਬੇਕਾਰ ਗੇਂਦਬਾਜ਼ੀ ਜ਼ਹੀਰ ਖਾਨ ਨੂੰ ਵੀ ਅਰਾਮ ਦਿੱਤਾ ਗਿਆ ਹੈ, ਜਿਸ ਕਾਰਨ ਇਰਫਾਨ ਪਠਾਨ ਨੂੰ ਲੜੀ ਵਿਚ ਪਹਿਲੀ ਵਾਰ ਮੌਕਾ ਦਿੱਤਾ ਗਿਆ ਹੈ।
 
Top